ਦੋਸਤ ਹੀ ਬਣੇ ਦੁਸ਼ਮਣ! ਮਾਮੂਲੀ ਗੱਲ ਨੂੰ ਲੈ ਕੇ ਦੋ ਦੋਸਤਾਂ ਨੇ ਆਪਣੇ ਹੀ ਮਿੱਤਰ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਕੜੀ ਦੇ ਦਸਤੇ ਨਾਲ ਕੀਤਾ ਹਮਲਾ

Dawinder Singh

ਭਗਤਾ ਭਾਈ ਕਾ: ਪੰਜਾਬ ਦੇ ਜ਼ਿਲ੍ਹਾ ਬਠਿੰਡਾ (Patiala) ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਨੌਜਵਾਨ ਨੂੰ  ਉਸ ਦੇ ਅਪਣੇ ਹੀ ਦੋਸਤਾਂ ਨੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ (20)  ਪੁੱਤਰ ਮੁਖ਼ਤਿਆਰ ਸਿੰਘ ਵਾਸੀ ਰੌਂਤਾ ਵਜੋਂ ਹੋਈ ਹੈ।  

ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਦੋਸਤਾਂ ਸੁਖਚੈਨ ਸਿੰਘ ਵਾਸੀ ਕੋਇਰ ਸਿੰਘ ਵਾਲਾ ਅਤੇ ਲਵਪ੍ਰੀਤ ਸਿੰਘ ਵਾਸੀ ਭੋਡੀਪੁਰਾ ਨਾਲ ਟੂਰ ’ਤੇ ਗਿਆ ਸੀ, ਜਿੱਥੇ ਉਨ੍ਹਾਂ ਦਾ ਆਪਸੀ ਲੜਾਈ ਝਗੜਾ ਹੋ ਗਿਆ ਸੀ।

ਜਿਸਦੇ ਚੱਲਦੇ   ਸੁਖਚੈਨ ਅਤੇ ਲਵਪ੍ਰੀਤ ਨੇ  ਮ੍ਰਿਤਕ ਉਪਰ ਉੱਪਰ ਲਕੜੀ ਦੇ ਦਸਤੇ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ਦੌਰਾਨ ਦਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਗੰਭੀਰ ਹਾਲਤ ’ਚ ਜ਼ਖ਼ਮੀ ਹਾਲਤ ਵਿਚ ਬਾਘਾਪੁਰਾਣਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।