ਡਿਜੀਟਲ ਬੋਰਡ ਦੀ ਛੇੜਛਾੜ ਕਰ ਕੇ ਮੁੱਖ ਮੰਤਰੀ ਬਾਰੇ ਗਾਲੀ ਗਲੋਚ ਦੀ ਭਾਸ਼ਾ ਲਿਖਣ ਦਾ ਮਾਮਲਾ ਚਰਚਾ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਡਿਜੀਟਲ ਬੋਰਡ ਦੀ ਛੇੜਛਾੜ ਕਰ ਕੇ ਮੁੱਖ ਮੰਤਰੀ ਬਾਰੇ ਗਾਲੀ ਗਲੋਚ ਦੀ ਭਾਸ਼ਾ ਲਿਖਣ ਦਾ ਮਾਮਲਾ ਚਰਚਾ ਵਿਚ

image


ਕੈਪਟਨ ਦੀ ਥਾਂ ਕੇਜਰੀਵਾਲ ਦੇ ਹੱਕ ਵਿਚ ਲਿਖੇ ਨਾਹਰੇ

ਚੰਡੀਗੜ੍ਹ, 1 ਅਗੱਸਤ (ਗੁਰਉਪਦੇਸ਼ ਭੁੱਲਰ): ਖੰਨਾ ਨੇੜੇ ਲੱਗੇ ਕੈਪਟਨ ਅਮਰਿੰਦਰ ਸਿੰਘ ਦੇ ਇਕ ਇਸ਼ਤਿਹਾਰੀ ਡਿਜੀਟਲ ਬੋਰਡ ਵਿਚ ਛੇੜਛਾੜ ਕਰ ਕੇ ਉਨ੍ਹਾਂ ਪ੍ਰਤੀ ਅਪਸ਼ਬਦਾਂ ਵਾਲੀ ਭਾਸ਼ਾ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ | ਦਿੱਲੀ-ਅੰਮਿ੍ਤਸਰ ਨੈਸ਼ਨਲ ਹਾਈਵੇਅ 'ਤੇ ਲੱਗੇ ਐਲ.ਈ.ਡੀ. ਵਾਲੇ ਬੋਰਡ ਨੂੰ  ਪੁਲਿਸ ਨੇ ਸੂਚਨਾ ਮਿਲਣ 'ਤੇ ਤੁਰਤ ਹਟਾ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | 
ਮਿਲੀ ਜਾਣਕਾਰੀ ਅਨੁਸਾਰ ਡਿਜੀਟਲ ਬੋਰਡ ਤੇ ਕੈਪਟਨ ਦੇ ਹੱਕ ਵਿਚ ਲਿਖੇ ਇਸ਼ਤਿਹਾਰ ਦੀ ਥਾਂ ਛੇੜਛਾੜ ਕਰ ਕੇ ਉਸ ਦੀ ਥਾਂ ਚਾਹੁੰਦਾ ਹੈ ਪੰਜਾਬ, ਕੇਜਰੀਵਾਲ ਦੀ ਸਰਕਾਰ ਲਿਖ ਦਿਤਾ ਗਿਆ ਅਤੇ ਕੈਪਟਨ ਪ੍ਰਤੀ ਗਾਲੀ ਗਲੋਚ ਵਾਲੇ ਸ਼ਬਦ ਵਰਤੇ ਗਏ ਹਨ | ਇਸ ਦੀ ਇਲਾਕੇ ਵਿਚ ਕਾਫ਼ੀ ਚਰਚਾ ਹੈ ਅਤੇ ਇਸ ਪਿਛੇ 'ਆਪ' ਦੇ ਹੀ ਕੁੱਝ ਲੋਕਾਂ ਦੇ ਹੱਥ ਹੋਣ ਦੇ ਦੋਸ਼ ਲੱਗ ਰਹੇ ਹਨ |