ਪੰਥਕ ਹਿਤਾਂ ਦੀ ਰਾਖੀ ਲਈ ਸ਼੍ਰੋਮਣੀਕਮੇਟੀ ਅਤੇ ਸਿੱਖ ਸੰਸਥਾਵਾਂ ਦਾ ਅਜ਼ਾਦ ਹੋਣਾ ਜ਼ਰੂਰੀਰਵੀਇੰਦਰਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਪੰਥਕ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਦਾ ਅਜ਼ਾਦ ਹੋਣਾ ਜ਼ਰੂਰੀ : ਰਵੀਇੰਦਰ ਸਿੰਘ

image

ਚੰਡੀਗੜ੍ਹ , 1 ਅਗੱਸਤ (ਭੁੱਲਰ): ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪੰਥ ਹਿਤਾਂ ਲਈ ਸਮੂਹ ਪੰਥਕ ਸੰਗਠਨਾਂ ਨੂੰ  ਇਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ  ਅਜ਼ਾਦ ਕਰਵਾਉਣ ਨਾਲ ਹੀ ਸਿੱਖੀ ਸਿਧਾਂਤ ਲੀਹ 'ਤੇ ਆ ਸਕਦੇ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ  ਜ਼ੋਰ ਦਿਤਾ ਕਿ ਲੋਕਤੰਤਰੀ ਪ੍ਰੰਪਰਾਵਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਚੋਣ ਹਰ ਪੰਜ ਸਾਲ ਬਾਅਦ ਕਰਵਾਈ ਜਾਵੇ | 
ਉਨ੍ਹਾਂ ਬੜੇ ਅਫ਼ਸੋਸ ਨਾਲ ਕਿਹਾ ਕਿ ਸੰਸਦ, ਵਿਧਾਨ ਸਭਾਵਾਂ, ਪੰਚਾਇਤੀ ਪ੍ਰਣਾਲੀ ਦੀ ਚੋਣ ਤਾਂ ਪੰਜ ਸਾਲ ਬਾਅਦ ਹੋ ਜਾਂਦੀ ਹੈ ਪਰ ਸਿੱਖਾਂ ਦੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਚੋਣ, ਪੰਜਾਬੀ ਸੂਬੇ ਬਾਅਦ ਕਦੇ ਵੀ ਸਮੇਂ ਸਿਰ ਨਹੀਂ ਹੋਈ | ਸਾਬਕਾ ਸਪੀਕਰ ਨੇ ਇਮਾਨਦਾਰ ਅਤੇ ਉਸਾਰੂ ਸੋਚ ਵਾਲੇ ਸਿਆਸਤਦਾਨਾਂ ਦਾ ਪੰਜਾਬ ਦੇ ਰਾਜਸੀ ਪੰਚ 'ਤੇ ਆਉਣਾ ਜ਼ਰੂਰੀ ਕਰਾਰ ਦਿਤਾ | 
ਉਨ੍ਹਾਂ ਦਿੱਲੀ ਤੋਂ ਚਲਦੀਆਂ ਕੌਮੀ ਸਿਆਸੀ ਪਾਰਟੀਆਂ ਬਾਰੇ ਸਪੱਸ਼ਟ ਕੀਤਾ ਕਿ ਉਹ ਸਮੁੱਚੇ ਦੇਸ਼ ਦੇ ਸੂਬਿਆਂ ਦੇ ਹਿਤ ਸਾਹਮਣੇ ਰੱਖ ਕੇ ਸਿਆਸਤ ਕਰਦੇ ਹਨ ਜਿਸ ਕਾਰਨ ਪੰਜਾਬ ਵਰਗੇ ਸਰਹੱਦੀ ਤੇ ਸਿੱਖ ਪ੍ਰਭਾਵ ਵਾਲੇ ਪ੍ਰਾਂਤ ਦੇ ਹਿਤ ਕਦੇ ਵੀ ਸੁਰੱਖਿਅਤ ਨਹੀਂ ਹੋ ਸਕਦੇ | ਸ. ਰਵੀਇੰਦਰ ਸਿੰਘ ਨੇ ਰਾਜਸੀ ਤਜ਼ਰਬੇ ਸਾਂਝੇ ਕਰਦਿਆਂ ਦਲੀਲ ਦਿਤੀ ਕਿ ਪੰਜਾਬ ਨੂੰ  ਮਜ਼ਬੂਤ ਪ੍ਰਾਂਤਕ ਪਾਰਟੀ ਦੀ ਲੋੜ ਹੈ | ਉਨ੍ਹਾਂ ਬਾਦਲਾਂ ਨੂੰ  ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਨਿਜੀ ਤੇ ਵਪਾਰਕ ਸਿਆਸਤ ਕਰਨ ਜੋਗੇ ਹਨ | ਸਿੱਖ ਕੌਮ ਦੇ ਹਿਤ ਇਸ ਪ੍ਰਵਾਰ ਕੋਲ ਅਸੁਰੱਖਿਅਤ ਹਨ | ਅਥਾਹ ਕੁਰਬਾਨੀਆਂ ਨਾਲ ਹੋਂਦ 'ਚ ਆਏ ਸਿੱਖ ਸੰਸਥਾਵਾਂ ਪ੍ਰਵਾਰਵਾਦ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਜਥੇਦਾਰ ਨੂੰ  ਪਹਿਲਾਂ ਬੇਅਦਬੀ ਕਾਂਡ ਦੇ ਦੋਸ਼ੀ ਬੇਨਕਾਬ ਕਰਨ ਲਈ ਜ਼ੋਰ ਦਿਤਾ |