ਮਲੇਰਕੋਟਲਾ, 1 ਅਗੱਸਤ (ਡਾ. ਮੁਹੰਮਦ ਸ਼ਹਿਬਾਜ਼) : ਸ਼ੀਆ ਭਾਈਚਾਰੇ ਵੱਲੋਂ ਕਰਬਲਾ ਦੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾਂਦੇ ਮੁਹੱਰਮ (ਯੋਮ ਏ ਆਸ਼ੂਰਾ) ਦੇ ਮੌਕੇ ਤੇ ਜਨਤਕ ਛੁੱਟੀ ਐਲਾਨਣ ਲਈ ਪੰਜਾਬ ਵਕਫ਼ ਬੋਰਡ ਦੇ ਮੈਂਬਰ ਸ਼ੇਖ ਸਜਾਦ ਹੁਸੈਨ ਤੇ ਅੰਜੁਮਨ ਹੁਸੈਨੀਆ (ਰਜਿਸਟਰਡ) ਮਲੇਰਕੋਟਲਾ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਅਸਿਸਟੈਂਟ ਕਮਿਸ਼ਰਨ ਗੁਰਮੀਤ ਕੁਮਾਰ ਨੂੰ ਦਿਤਾ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੱਜਾਦ ਹੁਸੈਨ ਮੈਂਬਰ ਪੰਜਾਬ ਵਕਫ ਬੋਰਡ ਨੇ ਦਸਿਆ ਕਿ ਇਸਲਾਮ ਦੇ ਇਤਿਹਾਸ ਅਨੁਸਾਰ ਮੁਹੱਰਮ, ਜਿਸ ਨੂੰ ਯੋਮ ਏ ਅਸ਼ੂਰਾ ਵੀ ਕਿਹਾ ਜਾਂਦਾ ਹੈ, ਉਹ ਇਤਿਹਾਸਕ ਦਿਨ ਹੈ ਜਿਸ ਦਿਨ ਹਜ਼ਰਤ ਮੁਹੰਮਦ (ਸ.ਅ.) ਦੇ ਅਸਲੀ ਦੋਹਤੇ ਯਾਨੀ ਇਮਾਮ ਹੁਸੈਨ (ਅ.ਸ.) ਨੇ ਮਨੁੱਖਤਾ ਦੇ ਵਿਦਰੋਹ ਲਈ ਕਰਬਲਾ ਵਿੱਚ ਆਪਣੇ 71 ਸਾਥੀਆਂ ਸਮੇਤ ਅਪਣੇ ਆਪ ਨੂੰ ਕੁਰਬਾਨ ਕੀਤਾ ।
ਉਨ੍ਹਾਂ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਤੀ 9 ਅਗੱਸਤ, 2022 ਨੂੰ ਜੋ ਕਿ ਮੁਹੱਰਮ (ਯੋਮ ਏ ਆਸ਼ੂਰਾ) ਹੈ, ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ ।
ਫੋਟੋ 1-19
image