ਦਾਦੀ ਦੀ ਯਾਦ ’ਚ ਸਕੂਲ ਲਈ ਪ੍ਰਿੰਟਰ ਤੇ ਆਰ. ਓ. ਦਾਨ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਦਾਦੀ ਦੀ ਯਾਦ ’ਚ ਸਕੂਲ ਲਈ ਪ੍ਰਿੰਟਰ ਤੇ ਆਰ. ਓ. ਦਾਨ ਕੀਤਾ

image

ਭਵਾਨੀਗੜ੍ਹ, 1 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ) : ਸਵ: ਸੁੁਰਜੀਤ ਕੌਰ ਦੀ ਯਾਦ ਵਿੱਚ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਗੁਰਤੇਜ ਸਿੰਘ ਝਨੇੜੀ ਦੇ ਭਤੀਜੇ ਕਰਨਵੀਰ ਸਿੰਘ ਕਨੈਡਾ ਪੁੱਤਰ ਤਰਸੇਮ ਸਿੰਘ ਕੰਨਗੋ ਵਲੋੰ ਆਪਣੀ ਦਾਦੀ ਦੀ ਯਾਦ ਵਿਚ ਮਿਡਲ ਸਕੂਲ ਲਈ 50 ਲੀਟਰ ਵਾਲਾ ਆਰ ਓ ਤੇ ਪ੍ਰਇਮਰੀ ਸਕੂਲ ਲਈ ਪ੍ਰਿੰਟਰ ਦਿੱਤਾ ਗਿਆ। ਗੁਰਤੇਜ ਸਿੰਘ ਝਨੇੜੀ ਨੇ  ਸਮੂਹ ਸੰਗਤ ਬੇਨਤੀ ਕੀਤੀ ਕਿ ਸਕੂਲਾਂ ਲਈ ਵੀ ਹਰ ਖੁਸ਼ੀ ਗ਼ਮੀ ਵਿੱਚ ਦਾਨ ਕੀਤਾ ਜਾਵੇ।
 ਇਸ ਮੌਕੇ ਗੁਰਤੇਜ ਸਿੰਘ ਝਨੇੜੀ ਦੇ ਨਾਲ ਮਾਲਵਿੰਦਰ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਰੇਤਗੜ, ਬਲਵੰਤ ਸਿੰਘ ਮੈਂਬਰ ਪੰਚਾਇਤ, ਪ੍ਰਗਟ ਸਿੰਘ, ਭੋਲਾ ਸਿੰਘ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ, ਪਰਮਜੀਤ ਕੌਰ ਇੰਚਾਰਜ ਮਿਡਲ ਸਕੂਲ, ਰੈਨੂੰ ਮੱਟੂ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਝਨੇੜੀ ਹਾਜ਼ਰ ਸਨ।
ਫੋਟੋ 1-15