ਪਿੰਡ ਲਹਿਲ ਖ਼ੁਰਦ ਦੇ ਲੋਕਾਂ ਨੇ ਸਕੂਲ ਨੂੰ ਮਾਰਿਆ ਜਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਲਹਿਲ ਖ਼ੁਰਦ ਦੇ ਲੋਕਾਂ ਨੇ ਸਕੂਲ ਨੂੰ ਮਾਰਿਆ ਜਿੰਦਰਾ

image

ਲਹਿਰਾਗਾਗਾ, 1 ਅਗੱਸਤ (ਗੁਰਮੇਲ ਸਿੰਘ ਸੰਗਤਪੁਰਾ) : ਅੱਜ ਪਿੰਡ ਲਹਿਲ ਖ਼ੁਰਦ ਦੇ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਪਿੰਡਦੇ ਸਰਕਾਰੀ ਸਕੂਲ ਨੂੰ ਪੱਕਾ ਜਿੰਦਰਾ ਲਾ ਦਿਤਾ ਗਿਆਹੈ। ਇਹ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ ਮੁਤਾਬਿਕ ਅਧਿਆਪਕਾਂ ਦੀ ਗਿਣਤੀ ਨਾ ਮਾਤਰ ਹੈ ਇਸ ਤੋਂ ਸਾਬਤ ਹੁੰਦਾ ਕਿ ਮੋਕੇ ਦੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਂਝਾਰੱਖਣਾ ਚਾਹੁੰਦੀ ਹਾਂ ਤਾਂ ਕਿ ਗਰੀਬ ਲੋਕਾਂ ਦੇ ਬੱਚੇ ਪੜ੍ਹ-ਲਿਖ ਨਾ ਸਕਣ। ਇਸ ਮਸਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਐਕਸ਼ਨ ਕਮੇਟੀ ਬਣਾ ਦਿੱਤੀ ਹੈ। 
ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਹੈ ਕਿ ਜਦੋਂ ਤਕ ਸਰਕਾਰ ਸਾਡੇ ਸਕੂਲ ਅੰਦਰ ਅਧਿਆਪਕਾਂ ਦਾ ਪੂਰਾ ਪ੍ਰਬੰਧ ਨਹੀ ਕਰਦੀ ਓਦੋਂਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਲਹਿਲ ਖੁਰਦ ਦੇ ਪ੍ਰਧਾਨ ਜਗਦੀਪ ਸਿੰਘ ਤੇ ਪਿੰਡ ਇਕਾਈ ਦੇ ਆਗੂ ਵੀ ਸ਼ਾਮਲ ਹੋਏ ਉਨ੍ਹਾਂ ਵੱਲੋਂ ਵੀ ਕਿਹਾ ਗਿਆ ਕਿ ਪਿੰਡ ਇਕਾਈ ਐਕਸ਼ਨ ਕਮੇਟੀ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ।
ਉਨ੍ਹਾਂ ਦਸਿਆ ਕਿ ਪਿੰਡ ਵਾਸੀ ਐਕਸ਼ਨ ਕਮੇਟੀ ਨਾਲ ਹਰ ਸਮੇਂ ਡੱਟ ਕੇ ਖੜ੍ਹੇ ਹਨ। ਇਸ ਮੌਕੇ ਹਰਸੇਵਕ ਸਿੰਘ, ਗੁਰਮੇਲ ਸਿੰਘ, ਹਰਮੇਸ਼ ਸਿੰਘ, ਸੋਮੀ ਸਿੰਘ, ਗੁਰਸੇਵ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ, ਬਾਲੀ ਸਿੰਘ, ਤੇ ਇਕਾਈ ਪ੍ਰਧਾਨ ਰਣਜੀਤ ਕੌਰ ਆਦਿ ਮੌਜੂਦ ਸਨ ।
ਫੋਟੋ 1-8