Punjab News: ਬਰਨਾਲਾ: ਵਿਜੀਲੈਂਸ ਵਿਭਾਗ ਨੇ ਹੈਡ ਕਾਂਸਟੇਬਲ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਆਰੋਪ ਹੇਠ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਕਰੀਬ 1 ਮਹੀਨਾ ਪਹਿਲਾਂ ਐਂਟੀ ਕੁਰੱਪਸ਼ਨ ਲਾਈਨ ’ਤੇ ਮਿਲੀ ਸੀ ਸ਼ਿਕਾਇਤ

Vigilance department arrested the head constable on the charge of accepting bribe of Rs. 5 thousand

 

Punjab News: ਵਿਜੀਲੈਂਸ ਵਿਭਾਗ ਬਰਨਾਲਾ ਵੱਲੋਂ ਇੱਕ ਹੈਡ ਕਾਂਸਟੇਬਲ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ਹੇਠ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਸਖ਼ਤ ਹਦਾਇਤਾਂ ਅਨੁਸਾਰ ਪੰਜਾਬ ਅੰਦਰ ਭ੍ਰਿਸ਼ਟਾਚਾਰ ਜੜੋਂ ਖ਼ਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। 

ਜਿਸ ਤਹਿਤ ਮੁਦੱਈ ਗੁਰਵਿੰਦਰ ਕੌਰ ਵਾਸੀ ਹੰਡਿਆਇਆ ਨੇ ਇਕ ਮਹੀਨਾ ਪਹਿਲਾਂ ਐਂਟੀ ਕੁਰੱਪਸ਼ਨ ਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਹੈਡ ਕਾਂਸਟੇਬਲ ਗੁਲਾਬ ਸਿੰਘ ਜੋ ਕਿ ਪਹਿਲਾ ਥਾਣਾ ਰੂੜੇਕੇ ਕਲਾ ਵਿਖੇ ਤੈਨਾਤ ਸੀ। ਜਿਸ ਨੇ ਮੁਦੱਈ ਨੂੰ ਇੱਕ ਦਰਖਾਸਤ ਦੀ ਆੜ 'ਚ ਡਰਾ ਕੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਲਈ ਸੀ। 

ਜਿਸ ਦੀ ਮੁਦੱਈ ਨੇ ਰਿਕਾਰਡਿੰਗ ਵੀ ਕਰ ਲਈ ਸੀ।  ਵਿਜੀਲੈਂਸ ਵਿਭਾਗ ਵੱਲੋਂ ਬਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਆਰੋਪੀ ਨੂੰ ਕੋਰਟ ਕੰਪਲੈਕਸ ਦੇ ਨਜਦੀਕ ਤੋਂ ਗ੍ਰਿਫ਼ਤਾਰ ਕਰ ਕੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।