ਛੱਤ ਤੋਂ ਲੈਂਟਰ ਦਾ ਟੁੱਕੜਾ ਡਿੱਗਣ ਕਾਰਨ 14 ਦਿਨਾਂ ਦੇ ਮਾਸੂਮ ਬੱਚੇ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੇ ਦੀ ਮਾਂ ਆਬੀਆ ਗੰਭੀਰ ਰੂਪ ਵਿਚ ਹੋਈ ਜ਼ਖਮੀ

14-day-old baby dies after lantern falls from ceiling

14-day-old baby dies after lantern falls from ceiling : ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਅਧੀਨ ਪੈਂਦੇ ਸ਼ਹਿਰ ਪੱਟੀ ਦੇ ਵਾਰਡ ਨੰਬਰ 11 ਵਿਖੇ ਵਾਪਰੀ ਬੇਹੱਦ ਮੰਦਭਾਗੀ ਘਟਨਾ ਦੌਰਾਨ 14 ਦਿਨਾਂ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਬੈੱਡ ’ਤੇ ਪਿਆ ਸੀ ਅਤੇ ਮਾਸੂਮ ਬੱਚੇ ਉਪਰ ਕਮਜ਼ੋਰ ਲੈਂਟਰ ਦਾ ਟੁਕੜਾ ਡਿੱਗ ਗਿਆ ਅਤੇ ਬੱਚੇ ਦੀ ਮੌਤ ਹੋ ਗਈ।

ਮ੍ਰਿਤਕ ਸੁਖਮਨ ਸਿੰਘ (14 ਦਿਨਾਂ) ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਨੋਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਲੈਂਟਰ ਦਾ ਟੁਕੜਾ ਟੁੱਟ ਕੇ ਡਿੱਗ  ਗਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਆਬੀਆ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼ਹਿਰ ਨਿਵਾਸੀ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।