ਪੰਜਾਬ ਦੇ 8 ਵਿਧਾਇਕਾਂ ਨੂੰ ਅਮਰੀਕਾ ’ਚ ਹੋਣ ਵਾਲੇ ਵਿਧਾਨਕ ਸੰਮੇਲਨ ’ਚ ਹਿੱਸਾ ਲੈਣ ਲਈ ਮਿਲੀ ਆਗਿਆ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਕੇਂਦਰ ਸਰਕਾਰ ਨਹੀਂ ਦਿੱਤੀ ਸੀ ਆਗਿਆ
8 Punjab MLAs get permission to participate in legislative convention to be held in US : ਅਮਰੀਕਾ ਵਿਚ ਹੋਣ ਵਾਲੇ ਵਿਧਾਨਕ ਸੰਮੇਲਨ 2025 ਵਿਚ ਪੰਜਾਬ ਦੇ ਘੱਟੋ ਅੱਠ ਵਿਧਾਇਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ ਅਤੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਕੇਂਦਰ ਸਰਕਾਰ ਨੇ ਅਮਰੀਕਾ ਜਾਣ ਲਈ ਆਗਿਆ ਦੇ ਦਿੱਤੀ ਹੈ। ਜਿਨ੍ਹਾਂ ਵਿਚ ਅਜੀਤ ਪਾਲ ਸਿੰਘ ਕੋਹਲੀ, ਲਾਭ ਸਿੰਘ ਉਗੋਕੇ, ਦਿਨੇਸ਼ ਚੱਢਾ, ਗੁਰਦੇਵ ਸਿੰਘ ਦੇਵ ਮਾਨ, ਮਨਜੀਤ ਸਿੰਘ ਬਿਲਾਸਪੁਰ, ਰਜਿੰਦਰ ਪਾਲ ਕੌਰ ਛੀਨਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਰੁਪਿੰਦਰ ਸਿੰਘ ਹੈਪੀ ਦਾ ਨਾਮ ਸ਼ਾਮਲ ਹੈ।
ਜਦਕਿ ਇਸ ਤੋਂ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਕੇਂਦਰ ਸਰਕਾਰ ਨੇ ਸੰਮੇਲਨ ਵਿਚ ਹਿੱਸਾ ਲਈ ਅਮਰੀਕਾ ਜਾਣ ਦੀ ਆਗਿਆ ਨਹੀਂ ਦਿੱਤੀ ਸੀ।
ਭਾਰਤੀ ਵਿਧਾਇਕਾਂ ਦਾ ਇਹ ਅਧਿਐਨ ਦੌਰਾ ਨੈਸ਼ਨਲ ਲੈਜਿਸਲੇਚਰ ਕਾਨਫਰੰਸ ਇੰਡੀਆ ਦੇ ਸਮਰਥਨ ਨਾਲ ਸੰਭਵ ਹੋ ਰਿਹਾ ਹੈ। ਐਨਐਲਸੀ ਇੰਡੀਆ ਇਕ ਗੈਰ-ਰਾਜਨੀਤਿਕ ਮੰਚ ਹੈ ਜੋ ਭਾਰਤੀ ਵਿਧਾਇਕਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਲੋਕਤੰਤਰ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।
ਇਹ 24 ਰਾਜਾਂ ਅਤੇ 21 ਰਾਜਨੀਤਿਕ ਪਾਰਟੀਆਂ ਦੇ 130 ਤੋਂ ਵੱਧ ਵਿਧਾਇਕਾਂ ਅਤੇ ਐਮਸੀਜ਼ ਦਾ ਇਕ ਸਮੂਹ ਹੈ ਜੋ ਕਿਸੇ ਵੀ ਅੰਤਰਰਾਸ਼ਟਰੀ ਲੋਕਤੰਤਰੀ ਮੰਚ ਵਿਚ ਭਾਰਤ ਦੀ ਹੁਣ ਤੱਕ ਸਭ ਤੋਂ ਵੱਡੀ ਭਾਗੀਦਾਰੀ ਨੂੰ ਦਰਸਾਉਂਦਾ ਹੈ।