ਸਟਰੈਚਰ ਦੀ ਬਜਾਏ ਇੱਟਾਂ ਢੋਣ ਵਾਲੀ ਰੇੜੀ ’ਤੇ ਡਾਕਟਰ ਦੇ ਕਮਰੇ ’ਚੋਂ ਬਾਹਰ ਆਇਆ ਮਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਰੇੜੀ ’ਤੇ ਆ ਰਹੇ ਮਰੀਜ਼ ਦੀ ਵੀਡੀਓ

Patient left doctor's office on brick cart instead of stretcher

Patient left doctor's office on brick cart instead of stretcher : ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ। ਜਿਸ ਵਿਚ ਇਕ ਮਰੀਜ਼ ਆਪਣਾ ਚੈਕਅਪ ਕਰਵਾ ਕੇ ਸਟਰੈਚਰ ਦੀ ਬਜਾਏ ਇੱਟਾਂ ਢੋਣ ਵਾਲੀ ਰੇੜੀ ’ਤੇ ਡਾਕਟਰ ਦੇ ਕਮਰੇ ਵਿਚੋਂ ਬਾਹਰ ਆ ਰਿਹਾ ਹੈ।

ਜਦਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ।

ਇਸ ਸਬੰਧੀ ਜਦੋਂ ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਅਰਪਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਉਹ ਅਪੇ੍ਰੇਸ਼ਨਾਂ ’ਤੇ ਹੁੰਦੇ ਹਨ। ਮੈਨੂੰ ਨਹੀਂ ਪਤਾ ਕਿ ਇਹ ਵੀਡੀਓ ਕਿਵੇਂ ਬਣੀ ਅਤੇ ਵਾਇਰਲ ਹੋਈ। ਹਾਲਾਂਕਿ ਇਸ ਮਰੀਜ਼ ਨੇ ਤਾਂ ਮੇਰੇ ਕੋਲੋਂ ਚੈਕਅਪ ਵੀ ਨਹੀਂ ਕਰਵਾਇਆ। ਡਾ. ਅਰਪਣ ਨੇ ਕਿਹਾ ਕਿ ਹਸਪਤਾਲ ਵਿਚ 10 ਸਟਰੈਚਰ ਮੌਜੂਦ ਹਨ ਅਤੇ ਇਨ੍ਹਾਂ ਦੀ ਕੋਈ ਵੀ ਵਿਅਕਤੀ ਵਰਤੋਂ ਕਰ ਸਕਦਾ ਹੈ।