ਪੰਜਾਬ ਸੜਕ ਸੁਰੱਖਿਆ ਫੋਰਸ ਨੇ ਬਚਾਈਆਂ 35 ਹਜ਼ਾਰ ਜਾਨਾਂ
ਹਰ 30 ਕਿਲੋਮੀਟਰ ’ਤੇ ਤਾਇਨਾਤ ਹੈ ਸੜਕ ਸੁਰੱਖਿਆ ਫੋਰਸ ਦੀ ਟੀਮ
Punjab Road Safety Force saved 35 thousand lives : ਸੜਕ ਸੁਰੱਖਿਆ ਫੋਰਸ ਨੇ ਪੰਜਾਬ ਵਿਚ ਇਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਸਮੁੱਚੇ ਪੰਜਾਬ ਅੰਦਰ 35,000 ਵਿਅਕਤੀਆਂ ਦੀ ਜਾਨ ਬਚਾ ਕੇ ਇਤਿਹਾਸ ਰਚ ਦਿੱਤਾ ਹੈ।
ਸਾਲ 2024 ’ਚ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਹੁਣ ਹਰ ਪੰਜਾਬੀ ਦੇ ਦਿਲ ਦਾ ਭਰੋਸਾ ਬਣ ਚੁੱਕੀ ਹੈ। ਪੰਜਾਬ ਦੀਆਂ4100 ਕਿਲੋਮੀਟਰ ਲੰਬੀਆਂ ਸੜਕਾਂ ’ਤੇ ਹਰ 30 ਕਿਲੋਮੀਟਰ ’ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਤਾਇਨਾਤ ਹਨ। ਜਦੋਂ ਵੀ ਕਿਸੇ ਸੜਕ ’ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ 5 ਤੋਂ 7 ਮਿੰਟਾਂ ਦੇ ਅੰਦਰ-ਅੰਦਰ ਮਦਦ ਦੇ ਲਈ ਪਹੁੰਚ ਜਾਂਦੀ ਹੈ।
ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਤੁਰੰਤ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਵੱਲੋਂ ਇਕ ਸਕੂਲੀ ਬੱਚੇ ਦੀ ਜਾਨ ਵੀ ਬਚਾਈ ਗਈ ਜਦਕਿ ਕਈ ਵਿਅਕਤੀਆਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਣ ਵਿਚ ਸੜਕ ਸੁਰੱਖਿਆ ਫੋਰਸ ਨੇ ਕਾਮਯਾਬੀ ਹਾਸਲ ਕੀਤੀ ਹੈ।