ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦਾ ਫ਼ਿਕਰ ਤੇ ਸੁਖਬੀਰ ਨੂੰ ਕੁਰਸੀ ਦਾ : ਧਰਮਸੋਤ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦਾ ਫ਼ਿਕਰ ਤੇ ਸੁਖਬੀਰ ਨੂੰ ਕੁਰਸੀ ਦਾ : ਧਰਮਸੋਤ

imaage

ਕਿਹਾ, ਸੂਬਾ ਸਰਕਾਰ ਦਾ 'ਮਿਸ਼ਨ ਫ਼ਤਿਹ' ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ

ਖੰਨਾ, 1 ਸਤੰਬਰ (ਏਐਸਖੰਨਾ) : ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਅਸਤੀਫ਼ੇ ਦੀ ਕੀਤੀ ਗਈ ਮੰਗ ਨੂੰ ਹਾਸੋਹੀਣਾ ਦਸਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨਾਲ ਬੜੇ ਸੁਚੱਜੇ ਤੇ ਕਾਰਗਰ ਢੰਗ ਨਾਲ ਨਜਿਠਿਆ ਜਾ ਰਿਹਾ ਹੈ। ਪਰ ਪਤਾ ਨਹੀਂ ਸੁਖਬੀਰ ਬਾਦਲ ਕਿਹੜੀ ਦੁਨੀਆਂ 'ਚ ਰਹਿ ਰਹੇ ਹਨ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਨੂੰ ਸੂਬੇ ਦੇ ਲੋਕਾਂ ਵਲੋਂ ਤਕੜਾ ਹੁੰਗਾਰਾ ਮਿਲ ਰਿਹਾ ਹੈ। ਕੈਬਨਿਟ ਮੰਤਰੀ ਸਰਦਾਰ ਧਰਮਸੋਤ ਨੇ ਸੁਖਬੀਰ ਬਾਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸੂਬੇ ਦੀ ਜਨਤਾ ਨੇ 2017 'ਚ ਫੇਲ ਕਰਾਰ ਦਿੰਦਿਆਂ ਨਕਾਰ ਦਿਤਾ ਸੀ, ਉਹ ਲੋਕਾਂ ਦੀ ਬਹੁਮਤ ਨਾਲ ਚੁਣੀ ਸਰਾਕਾਰ ਨੂੰ ਫੇਲ ਕਿਵੇਂ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ 'ਚ ਅਕਾਲੀ ਦਲ ਪੰਜਾਬ 'ਚ ਗੁਆਚੀ ਸਿਆਸੀ ਭੌਏਂ ਤਲਾਸ਼ ਰਿਹਾ ਹੈ। ਉਨ੍ਹਾਂ ਇਹ ਗੱਲ ਮੁੜ ਦੁਹਰਾਈ ਕਿ ਸਕਾਲਰਸ਼ਿਪ 'ਚ ਕਿਸੇ ਕਿਸਮ ਦਾ ਕੋਈ ਘਪਲਾ ਨਹੀਂ ਕੀਤਾ ਗਿਆ। ਇਸ ਵਾਸਤੇ ਉਨ੍ਹਾਂ ਨੂੰ ਕਿਸੇ ਜਾਂਚ ਦਾ ਡਰ ਨਹੀਂ ਸਗੋਂ ਜਾਂਚ ਲਈ ਤਿਆਰ ਹਨ।