ਪਰਮਿੰਦਰ ਸਿੰਘ ਢੀਂਡਸਾ ਵੀ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਮਿੰਦਰ ਸਿੰਘ ਢੀਂਡਸਾ ਵੀ ਕੋਰੋਨਾ ਪਾਜ਼ੇਟਿਵ

image

ਚੰਡੀਗੜ੍ਹ, 1 ਸਤੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਕੋਰੋਨਾ ਟੈਸਟ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕਰਤਾ ਧਰਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰੀਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ। ਸੀਨੀਅਰ ਢੀਂਡਸਾ ਇਸ ਸਮੇਂ ਨਵੀਂ ਦਿੱਲੀ ਵਿਖੇ ਕੁਆਰਨਟਾਈਨ ਹਨ। ਉਧਰ ਦੂਜੇ ਪਾਸੇ ਜੂਨੀਅਰ ਢੀਂਡਸਾ ਵਲੋਂ ਅਧਿਕਾਰਤ ਤੌਰ 'ਤੇ ਅੱਜ ਇਹ ਸੁਨੇਹਾ ਮੀਡੀਆ ਨੂੰ ਘੱਲਿਆ ਗਿਆ। ''ਪਰਮਿੰਦਰ ਸਿੰਘ ਢੀਂਡਸਾ ਦੁਆਰਾ 30 ਅਗੱਸਤ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ 25 ਅਗੱਸਤ ਨੂੰ ਕਰਵਾਏ ਟੈਸਟ ਵਿਚ ਉਨ੍ਹਾਂ ਦੀ ਰੀਪੋਰਟ ਨੈਗੇਟਿਵ ਆਈ ਸੀ। ਪਰ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਹੋਣ ਤੇ ਉਹ ਇਕਾਂਤਵਾਸ ਵਿਚ ਸਨ। ਪਰ ਉਨ੍ਹਾਂ ਨੇ ਇਕ ਵਾਰ ਫਿਰ ਟੈਸਟ ਕਰਵਾਉਣ ਦੀ ਜ਼ਰੂਰਤ ਸਮਝੀ ਜਿਸ ਵਿਚ ਉਨ੍ਹਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ।