ਵਜ਼ੀਫ਼ਾ ਘਪਲੇ ਸਬੰਧੀ ਮੰਤਰੀ ਦੇ ਨਾਲ-ਨਾਲ ਬਾਦਲਾਂ ਦੇ ਕਾਰਜਕਾਲ ਦੀ ਵੀ ਹੋਵੇ ਜਾਂਚ : 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਜ਼ੀਫ਼ਾ ਘਪਲੇ ਸਬੰਧੀ ਮੰਤਰੀ ਦੇ ਨਾਲ-ਨਾਲ ਬਾਦਲਾਂ ਦੇ ਕਾਰਜਕਾਲ ਦੀ ਵੀ ਹੋਵੇ ਜਾਂਚ : 'ਆਪ'

image
image

image

ਨਾਭਾ, 2 ਸਤੰਬਰ (ਬਲਵੰਤ ਹਿਆਣਾ) : ਦਲਿਤ ਪਰਵਾਰਾਂ ਨਾਲ ਸਬੰਧਤ ਲੱਖਾਂ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ 'ਚ ਹੋਏ ਤਾਜ਼ਾ ਘੁਟਾਲੇ 'ਚ ਘਿਰੇ ਕੈਬਨਿਟ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ (ਬੁਧਵਾਰ) ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਤਰੀ ਦੀ ਕੋਠੀ ਦੇ ਸਾਹਮਣੇ ਪੱਕਾ ਮੋਰਚਾ ਲਗਾ ਲਿਆ ਹੈ। ਬੁਧਵਾਰ ਨੂੰ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਧਰਨਾ ਲਗਾ ਕੇ ਪਾਰਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਇਸ ਭ੍ਰਿਸ਼ਟ ਮੰਤਰੀ ਨੂੰ ਬਰਖ਼ਾਸਤ ਕਰ ਕੇ ਉਸ 'ਤੇ ਕੇਸ ਦਰਜ ਨਹੀਂ ਕਰ ਲਿਆ ਜਾਂਦਾ ਉਦੋਂ ਤਕ 'ਆਪ' ਦਾ ਇਹ ਮੋਰਚਾ ਜਾਰੀ ਰਹੇਗਾ।

image
ਧਰਨੇ ਨੂੰ ਸੰਬੋਧਨ ਕਰਦੇ ਹੋਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ 'ਤੇ ਦੋਸ਼ ਲਗਾਏ ਕਿ ਉਹ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਸਕੀਮ 'ਚ ਸਿੱਧਾ 63.91 ਕਰੋੜ ਰੁਪਏ ਹੜੱਪਣ ਵਾਲੇ ਅਪਣੇ ਭ੍ਰਿਸ਼ਟ ਮੰਤਰੀ ਨੂੰ ਬਰਖ਼ਾਸਤ ਕਰਨ 'ਚ ਬਚਾਉਣ ਲਈ ਸਾਰੀਆਂ ਨੈਤਿਕ ਅਤੇ ਪ੍ਰਸ਼ਾਸਨਿਕ ਹੱਦਾਂ ਟੱਪ ਰਹੇ ਹਨ।
ਬੀਬੀ ਮਾਣੂੰਕੇ ਨੇ ਕੇਂਦਰ ਸਰਕਾਰ ਵਲੋਂ ਇਸ ਵਜ਼ੀਫ਼ਾ ਘੁਟਾਲੇ ਦੀ ਵਿਭਾਗੀ ਜਾਂਚ 2 ਅਧਿਕਾਰੀਆਂ ਨੂੰ ਸੌਂਪੇ ਜਾਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਕੋਈ ਵੀ ਏਜੰਸੀ ਕਰੇ ਪ੍ਰੰਤੂ ਜਾਂਚ ਹਾਈ ਕੋਰਟ ਦੇ ਮੋਜੂਦਾ ਜੱਜਾਂ ਦੀ ਨਿਗਰਾਨੀ ਹੇਠ ਸਮਾਂਬੱਧ ਹੋਵੇ ਅਤੇ ਇਸ ਜਾਂਚ ਦਾ ਦਾਇਰਾ 2012-13 ਤਕ ਵਧਾਇਆ ਜਾਵੇ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਲੱਖਾਂ ਹੋਣਹਾਰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦਾ ਕਾਤਲ ਕੀਤਾ ਗਿਆ ਹੈ।


ਇਸ ਮੌਕੇ ਧਰਨੇ ਵਿਚ ਸਥਾਨਕ ਆਗੂਆਂ ਵਿਚੋਂ ਦੇਵ ਮਾਨ ਸੀਨੀਅਰ ਆਪ ਆਗੂ, ਜੱਸੀ ਸੋਹੀਆਂਵਾਲਾ, ਬਰਿੰਦਰ ਬਿੱਟੂ, ਨਰਿੰਦਰ ਸ਼ਰਮਾ, ਚੇਤਨ ਜੋਰਮਾਜਰਾ, ਨੀਨਾ ਮਿੱਤਲ, ਰਾਜਵੰਤ ਘੁੱਲੀ, ਗਿਆਨ ਸਿੰਘ ਮੁੰਗੋ, ਕੁੰਦਨ ਗੋਗੀਅ ਆਦਿ ਆਗੂ ਸ਼ਾਮਲ ਸਨ।