ਕਾਲੇ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਨੇ ਗੈਸ ਪਾਈਪ ਲਾਈਨ ਦਾ ਕੰਮ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਕਾਲੇ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਨੇ ਗੈਸ ਪਾਈਪ ਲਾਈਨ ਦਾ ਕੰਮ ਰੋਕਿਆ

image

ਬਟਾਲਾ, 1 ਸਤੰਬਰ (ਪਪ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਜ਼ੋਨ ਅੱਚਲ ਸਾਹਿਬ ਦੇ ਕਿਸਾਨਾਂ ਵੱਲੋਂ ਜ਼ੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਟਾਲਾ ਦੇ ਨਜ਼ਦੀਕ ਗੁਜਰਾਤ ਗੈਸ ਪਾਈਪ ਲਾਈਨ ਦਾ ਕੰਮ ਬੰਦ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਨ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਆਪਣੇ ਚਹੇਤਿਆਂ ਨੂੰ ਜਨਤਕ ਅਦਾਰੇ ਲੀਜ਼ ’ਤੇ ਦੇ ਕੇ ਪੰਜਾਬ ਦਾ ਸਾਰਾ ਸਰਕਾਰੀ ਢਾਂਚਾ ਕਾਰਪੋਰੇਟ ਜਗਤ ਦੇ ਹੱਥ ਸੌਂਪਣਾ ਚਾਹੁੰਦੀ ਹੈ। ਮੋਦੀ ਸਰਕਾਰ ਵੱਲੋਂ 2025 ਤਕ ਭਾਰਤ ਸਰਕਾਰ ਦਾ ਹਰ ਜਨਤਕ ਅਦਾਰਾ ਕਾਰਪੋਰੇਟ ਜਗਤ ਨੂੰ ਲੀਜ਼ ’ਤੇ ਦੇਣ ਜਾ ਰਹੀ ਹੈ ਜਿਸ ਨਾਲ ਕਾਰਪੋਰੇਟ ਘਰਾਣੇ ਲੋਕਾਂ ’ਤੇ ਹੋਰ ਵੀ ਜ਼ਿਆਦਾ ਕਾਬਜ਼ ਹੋ ਕੇ ਸ਼ਰੇਆਮ ਲੁੱਟ ਮਚਾਉਣਗੇ। ਜਦੋਂ ਤਕ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤਕ ਕਾਰਪੋਰੇਟ ਘਰਾਣਿਆਂ ਦਾ ਵੀ ਕੋਈ ਕੰਮ ਪੰਜਾਬ ਵਿੱਚ ਨਹੀਂ ਚੱਲਣ ਦਿਤਾ ਜਾਵੇਗਾ।
ਇਸ ਮੌਕੇ ਜਗਜੀਤ ਸਿੰਘ ਅੰਮੋਨੰਗਲ, ਸ਼ੇਰੇ ਪੰਜਾਬ ਸਿੰਘ ਕਾਹਲੋਂ ਬਟਾਲਾ, ਕੰਵਲ ਬਾਜਵਾ, ਜੈਲੀ, ਭਿੰਦਾ, ਹਰਦੇਵ ਕਾਹਲੋਂ, ਹਰਭਜਨ ਸਿੰਘ ਫੌਜੀ, ਜੱਸ ਘੁੰਮਣ, ਅਮਨਦੀਪ ਸਿੰਘ, ਮੇਜਰ ਸਿੰਘ ਬਟਾਲਾ, ਹਰਵਿੰਦਰ ਸਿੰਘ, ਮਨਮੀਤ ਸਿੰਘ ਨੱਤ, ਦਵਿੰਦਰ ਸਿੰਘ, ਸੁਖਰਾਜ ਸਿੰਘ ਬੱਬੂ, ਸੁਖਵਿੰਦਰ ਸਿੰਘ ਕੋਟਲਾ ਬੱਜਾ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
ਫ਼ੋਟੋ : ਬਟਾਲਾ 1