ਏਸ਼ੀਆ ਕੱਪ : ਰੋਹਿਤ ਸ਼ਰਮਾ ਦੂਜੇ ਸੱਭ ਤੋਂ ਸਫ਼ਲ ਟੀ-20 ਕਪਤਾਨ ਬਣੇ

ਏਜੰਸੀ

ਖ਼ਬਰਾਂ, ਪੰਜਾਬ

ਏਸ਼ੀਆ ਕੱਪ : ਰੋਹਿਤ ਸ਼ਰਮਾ ਦੂਜੇ ਸੱਭ ਤੋਂ ਸਫ਼ਲ ਟੀ-20 ਕਪਤਾਨ ਬਣੇ

image

ਦੁਬਈ, 1 ਸਤੰਬਰ : ਭਾਰਤ ਨੇ 2022 ਏਸ਼ੀਆ ਕੱਪ ਦੇ ਦੂਜੇ ਮੈਚ ਵਿਚ ਹਾਂਗਕਾਂਗ ਨੂੰ  40 ਦੌੜਾਂ ਨਾਲ ਹਰਾ ਕੇ ਸੁਪਰ-4 ਵਿਚ ਜਗ੍ਹਾ ਬਣਾ ਲਈ ਹੈ | ਇਸ ਜਿੱਤ ਨਾਲ ਰੋਹਿਤ ਸ਼ਰਮਾ ਵਿਰਾਟ ਕੋਹਲੀ ਨੂੰ  ਪਛਾੜ ਕੇ ਭਾਰਤ ਦੇ ਦੂਜੇ ਸਭ ਤੋਂ ਸਫਲ ਟੀ-20 ਅੰਤਰਰਾਸ਼ਟਰੀ ਕਪਤਾਨ ਬਣ ਗਏ ਹਨ | ਰੋਹਿਤ ਸ਼ਰਮਾ ਨੇ ਬਤੌਰ ਕਪਤਾਨ 37 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 31 ਜਿੱਤਾਂ ਦਰਜ ਕੀਤੀਆਂ ਹਨ | ਇਸ ਫਾਰਮੈਟ 'ਚ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਜਿੱਤ ਦਾ ਫ਼ੀਸਦ 83.78 ਹੈ |
ਮਹਿੰਦਰ ਸਿੰਘ ਧੋਨੀ ਹੁਣ ਤਕ ਭਾਰਤ ਦੇ ਸੱਭ ਤੋਂ ਸਫ਼ਲ ਟੀ-20 ਅੰਤਰਰਾਸ਼ਟਰੀ ਕਪਤਾਨ ਬਣੇ ਹੋਏ ਹਨ | ਉਨ੍ਹਾਂ 72 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਜਿਸ ਵਿੱਚੋਂ ਟੀਮ ਨੇ 41 ਵਿੱਚ ਜਿੱਤ ਦਰਜ ਕੀਤੀ ਅਤੇ 28 ਵਿੱਚ ਹਾਰ ਝੱਲੀ | ਇੱਕ ਮੁਕਾਬਲਾ ਬਰਾਬਰੀ 'ਤੇ ਰਿਹਾ ਅਤੇ ਦੋ ਦਾ ਕੋਈ ਨਤੀਜਾ ਨਹੀਂ ਨਿਕਲਿਆ | ਫਾਰਮੈਟ ਵਿੱਚ ਉਸਦੀ ਜਿੱਤ ਦਾ ਫੀਸਦ 59.28 ਹੈ | ਵਿਰਾਟ ਕੋਹਲੀ ਹੁਣ ਤੀਜੇ ਨੰਬਰ 'ਤੇ ਖਿਸਕ ਗਏ ਹਨ | ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕਪਤਾਨ ਦੇ ਰੂਪ ਵਿੱਚ ਆਪਣੇ 50 ਮੈਚਾਂ ਵਿੱਚ, ਉਸਨੇ 30 ਜਿੱਤੇ ਹਨ ਅਤੇ 16 ਮੈਚ ਹਾਰੇ ਹਨ | ਦੋ ਮੈਚ ਟਾਈ ਵਿੱਚ ਖਤਮ ਹੋਏ ਜਦਕਿ ਦੋ ਦਾ ਕੋਈ ਨਤੀਜਾ ਨਹੀਂ ਨਿਕਲਿਆ | ਇਸ ਫਾਰਮੈਟ 'ਚ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਜਿੱਤ ਦੀ ਫੀਸਦ 64.58 ਹੈ |  (ਏਜੰਸੀ)