ਯੂਰਪੀ ਸੰਘ ਨੇ ਰੂਸੀ ਨਾਗਰਿਕਾਂ ਲਈ ਵੀਜ਼ਾ ਵਿਵਸਥਾ ਸਖ਼ਤ ਕੀਤੀ

ਏਜੰਸੀ

ਖ਼ਬਰਾਂ, ਪੰਜਾਬ

ਯੂਰਪੀ ਸੰਘ ਨੇ ਰੂਸੀ ਨਾਗਰਿਕਾਂ ਲਈ ਵੀਜ਼ਾ ਵਿਵਸਥਾ ਸਖ਼ਤ ਕੀਤੀ

image

ਬਰੂਸੇਲਸ, 1 ਸਤੰਬਰ : ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਨੇ ਰੂਸ ਨਾਲ ਵੀਜ਼ਾ ਸਮਝੌਤੇ ਨੂੰ  ਮੁਲਤਵੀ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ, ਜਿਸ ਨਾਲ ਰੂਸੀ ਨਾਗਰਿਕਾਂ ਦਾ ਸੰਘ ਦੇ ਮੈਂਬਰ ਦੇਸ਼ਾਂ 'ਚ ਦਾਖ਼ਲ ਹੋਣਾ ਮੁਸ਼ਕਲ ਹੋ ਗਿਆ ਹੈ | ਬੀ.ਬੀ.ਸੀ. ਨੇ ਆਪਣੀ ਰਿਪੋਰਟ 'ਚ ਦਸਿਆ ਹੈ ਕਿ ਰੂਸ ਦੀ ਸਰਹੱਦ ਨਾਲ ਲੱਗੇ ਯੂਰਪੀ ਸੰਘ ਦੇ 5 ਦੇਸ਼ਾਂ ਫਿਨਲੈਂਡ, ਏਸਟੋਨੀਆ, ਲਾਤਵੀਆ, ਲਿਥੁਆਨੀਆ ਤੇ ਪੋਲੈਂਡ ਨੇ ਸਾਂਝੇ ਬਿਆਨ 'ਚ ਕਿਹਾ ਕਿ ਉਹ 'ਜਨਤਕ ਸੁਰੱਖਿਆ ਮੁੱਦਿਆਂ ਨੂੰ  ਸੰਬੋਧਿਤ ਕਰਨ ਲਈ' ਅਸਥਾਈ ਰੋਕ ਜਾਂ ਪਾਬੰਦੀਆਂ ਲਗਾ ਸਕਦੇ ਹਨ |
ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਫ਼ਰਵਰੀ 'ਚ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ 10 ਲੱਖ ਤੋਂ ਵੱਧ ਰੂਸੀ ਨਾਗਰਿਕ ਯੂਰਪੀ ਸੰਘ ਦੀ ਯਾਤਰਾ ਕਰ ਚੁੱਕੇ ਹਨ | (ਏਜੰਸੀ)