ਰੂਪਨਗਰ 'ਚ ਮਨਰੇਗਾ ਕਾਮੇ ਦੀ ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਨੇ ਇਲਾਜ ਕਰਵਾਉਣ ਦੀ ਬਜਾਏ ਕਰਵਾਏ ਤਾਂਘੇ ਤਵੀਤ

photo

 

ਰੂਪਨਗਰ: ਰੂਪਨਗਰ ਦੇ ਨਜ਼ਦੀਕੀ ਪਿੰਡ ਬਡਵਾਲੀ ਵਿਖੇ ਇਕ ਮਨਰੇਗਾ ਕਾਮੇ ਦੀ ਜ਼ਹਿਰੀਲੇ ਕੀੜੇ ਦੇ ਡੰਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਰੇਗਾ ਕਾਮਾ ਸਕੂਲ ਵਿਚ ਕੰਮ ਕਰ ਰਿਹਾ ਸੀ ਇਸ ਦੌਰਾਨ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਲਿਆ।

ਇਹ ਵੀ ਪੜ੍ਹੋਫਾਜ਼ਿਲਕਾ 'ਚ ਲੱਸੀ ਲੈਣ ਗਈ ਔਰਤ ਨਾਲ ਮੁਲਜ਼ਮ ਨੇ ਬੰਦੂਕ ਦੀ ਨੋਕ 'ਤੇ ਕੀਤਾ ਬਲਾਤਕਾਰ, ਮੌਤ 

ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਬਡਵਾਲੀ (48) ਵਜੋਂ ਹੋਈ ਹੈ। ਕੁਲਦੀਪ ਸਿੰਘ ਮਨਰੇਗਾ ਸਕੀਮ ਅਧੀਨ ਕੁਝ ਦਿਨਾਂ ਤੋਂ ਪਿੰਡ ਦੇ ਸਕੂਲ ਵਿੱਚ ਕੰਮ ਕਰ ਰਿਹਾ ਸੀ, ਜਿਥੇ ਉਸਨੂੰ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਟਰੇਨ ਦੀ ਲਪੇਟ 'ਚ ਆਇਆ ਵਿਅਕਤੀ, ਮੌਤ 

ਇਸ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਕੁਲਦੀਪ ਸਿੰਘ ਨੂੰ ਜਾਂ ਤਾਂ ਸੱਪ ਨੇ ਡੰਗ ਮਾਰਿਆ ਹੈ ਜਾਂ ਫਿਰ ਉਸਦੇ ਹੱਥ ਨੂੰ ਜ਼ਹਿਰੀਲੀ ਮਿੱਟੀ ਲੱਗ ਗਈ ਪ੍ਰੰਤੂ ਉਸ ਨਾਲ ਕੰਮ ਕਰਨ ਵਾਲਿਆਂ ਨੇ ਕਿਸੇ ਨੇ ਵੀ ਮੌਕੇ 'ਤੇ ਸੱਪ ਨਹੀਂ ਦੇਖਿਆ ਪਰ ਜ਼ਹਿਰ ਨਾਲ ਉਸ ਦੀ ਇਕ ਬਾਂਹ 'ਤੇ ਸੋਜ ਆਉਣੀ ਸ਼ੁਰੂ ਹੋ ਗਈ। ਇਸ ਦੇ ਇਲਾਜ ਲਈ ਕੁਲਦੀਪ ਸਿੰਘ ਵਲੋਂ ਦੇਸੀ ਤੌਰ ਤਰੀਕੇ ਅਪਣਾਉਂਦਿਆਂ ਤਾਘੇ ਤਵੀਤ ਆਦਿ ਕਰਾਇਆ ਗਿਆ।

ਜਦੋਂ ਕੁਲਦੀਪ ਸਿੰਘ ਦੀ ਬਾਂਹ ਉੱਪਰ ਸੋਜ ਵੱਧਦੀ ਗਈ ਤਾਂ ਉਸਨੂੰ ਸਰਕਾਰੀ ਹਸਪਤਾਲ ਫੇਜ 6 ਮੋਹਾਲੀ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ