Amritsar News : ਅੰਮ੍ਰਿਤਸਰ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ 'ਤੇ ਪੁਲਿਸ ਦੀ ਰੇਡ ,ਕੁੱਝ ਲੜਕੇ -ਲੜਕੀਆਂ ਨੂੰ ਹਿਰਾਸਤ 'ਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦਾ ਕਹਿਣਾ ਫਿਲਹਾਲ ਮਾਮਲੇ ਦੀ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ

Amritsar Spa Center Police raid

Amritsar News : ਅੰਮ੍ਰਿਤਸਰ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ ਦੀ ਆੜ 'ਚ ਅੰਦਰ ਗੈਰ ਕਾਨੂੰਨੀ ਕੰਮ ਚੱਲਣ ਦੀ ਖ਼ਬਰ  ਮਿਲਣ 'ਤੇ ਪੁਲਿਸ ਵੱਲੋਂ ਰੇਡ ਕੀਤੀ ਗਈ। ਪੁਲਿਸ ਨੇ ਰੇਡ ਦੌਰਾਨ ਸਪਾ ਸੈਂਟਰ ਦੇ ਅੰਦਰੋਂ ਕੁੱਝ ਲੜਕੇ -ਲੜਕੀਆਂ ਨੂੰ ਹਿਰਾਸਤ 'ਚ ਲਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜ਼ਦੀਕ  ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਿਹਾ ਸੀ। ਜਿਸ 'ਤੇ ਪੁਲਿਸ ਨੇ ਰੇਡ ਕਰਕੇ 6 ਦੇ ਕਰੀਬ ਲੜਕੀਆਂ ਤੇ ਕੁੱਝ ਲੜਕੇ ਸਪਾ ਸੈਂਟਰ ਅੰਦਰੋ ਪੁਲਿਸ ਨੇ ਹਿਰਾਸਤ 'ਚ ਲਏ ਹਨ। 

ਫਿਲਹਾਲ ਪੁਲਿਸ ਉਹਨਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਆਖਰ ਉਹ ਇਸ ਸਪਾ ਸੈਂਟਰ ਵਿੱਚ ਕੀ ਕਰਨ ਆਏ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਵਿੱਚ ਇਸ ਸਪਾ ਸੈਂਟਰ 'ਚ ਗੈਰ ਕਾਨੂੰਨੀ ਕੰਮ ਹੁੰਦੇ ਹਨ। ਜਿਸ ਕਰਕੇ ਪੁਲਿਸ ਨੇ ਰੇਡ ਕੀਤੀ। 

ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਸਪਾ ਸੈਂਟਰ ਦੇ ਮਾਲਕ ਅਤੇ ਸਪਾ ਸੈਂਟਰ    ਦੇ ਅੰਦਰੋਂ ਬਰਾਮਦ ਹੋਏ ਲੜਕੇ ਲੜਕੀਆਂ 'ਤੇ ਕੀਤੀ ਜਾਵੇਗੀ।