Ajnala News : ਈਟੀਓ ਨੇ ਅਜਨਾਲਾ ਵਿਧਾਨ ਸਭਾ ਅਧੀਨ ਪਿੰਡ ਗੱਗੋ ਮਾਹਲ ਵਿਖੇ ਪਸ਼ੂਆਂ ਲਈ ਚਾਰੇ ਦੀ ਕੀਤੀ ਸੇਵਾ
Ajnala News : ਕਿਹਾ -ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪੈਕੇਜ ਦਿੱਤਾ ਜਾਵੇਗਾ
Ajnala News in Punjabi : ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਅੱਜ ਫੇਰ ਹੜ੍ਹ ਪੀੜਤ ਦੀ ਮਦਦ ਲਈ ਹਲਕਾ ਜੰਡਿਆਲਾ ਗੁਰੂ ਤੋਂ ਰਮਦਾਸ,ਅਜਨਾਲਾ ਵਿਖੇ ਰਾਹਤ ਸਮੱਗਰੀ ਭੇਜੀ ਗਈ। ਇਹ ਰਾਹਤ ਸਮੱਗਰੀ ਕਈ ਜਰੂਰੀ ਚੀਜ਼ਾਂ ,ਖਾਣ-ਪੀਣ ਦੀਆਂ ਵਸਤਾਂ, ਕਪੜੇ ਅਤੇ ਹੋਰ ਜ਼ਰੂਰੀ ਸਾਮਾਨ ਸ਼ਾਮਲ ਸਨ। ਈਟੀਓ ਨੇ ਅਜਨਾਲਾ ਵਿਧਾਨ ਸਭਾ ਅਧੀਨ ਪਿੰਡ ਗੱਗੋ ਮਾਹਲ ਵਿਖੇ ਪਸ਼ੂਆਂ ਲਈ ਚਾਰੇ ਦੀ ਸੇਵਾ ਵੀ ਕੀਤੀ।
ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਵਿੱਚ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਦਦ ਲਈ ਅੱਗੇ ਆਈਏ। ਇਹ ਕਦਮ ਸਮਾਜ ਵਿੱਚ ਇਕਤਾ ਅਤੇ ਹਮਦਰਦੀ ਦਾ ਸੁਨੇਹਾ ਦਿੰਦਾ ਹੈ।
ਪੰਜਾਬ ਸਰਕਾਰ ਹੜ੍ਹ ਪੀੜਤ ਦੀ ਮਦਦ ਲਈ ਹਰ ਵੇਲੇ ਤਿਆਰ ਹੈ। ਇਸ ਮੁਸੀਬਤ ’ਚ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰਜੈਂਸੀ ਸੇਵਾਵਾਂ, ਰਾਹਤ ਪੈਕੇਜ ਤੇ ਜ਼ਮੀਨੀ ਪੱਧਰ 'ਤੇ ਸਰਗਰਮ ਟੀਮਾਂ ਦੇ ਰਾਹੀਂ ਪੀੜਤਾਂ ਤੱਕ ਤੁਰੰਤ ਮਦਦ ਪਹੁੰਚਾਈ ਜਾ ਰਹੀ ਹੈ। ਹਰਭਜਨ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਆਫ਼ਤ ਤੇ ਮੁਸ਼ਕਲ ਵੇਲੇ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਨਤਾ ਦੇ ਨਾਲ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕਜੁਟ ਹੋ ਕੇ ਹੀ ਹਰੇਕ ਚੁਣੌਤੀ ਦਾ ਸਾਹਮਣਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪੈਕੇਜ ਦਿੱਤਾ ਜਾਵੇਗਾ।
(For more news apart from ETO provided fodder service animals village Gaggo Mahal under Ajnala assembly News in Punjabi, stay tuned to Rozana Spokesman)