Ludhiana News: ਪਿੰਡ ਸੰਗੋਵਾਲ ਵਿਚ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਛੋਟੇ ਭਰਾ ਨੂੰ ਕਰੰਟ ਲੱਗਣ ਤੋਂ ਬਾਅਦ ਵੱਡਾ ਭਰਾ ਗਿਆ ਸੀ ਬਚਾਉਣ

Two brothers die due to electrocution in Sangowal Ludhiana News

 Two brothers die due to electrocution in Sangowal Ludhiana News: ਲੁਧਿਆਣਾ  ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਸੰਗੋਵਾਲ ਵਿਚ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜਵੰਤ ਸਿੰਘ ( 21) ਅਤੇ ਮਨਜੋਤ ਸਿੰਘ ( 19 ) ਵਜੋਂ ਹੋਈ ਪਛਾਣ ਹੋਈ ਹੈ।

ਜਾਣਕਾਰੀ ਮੁਤਾਬਕ ਛੋਟਾ ਭਰਾ ਆਪਣੇ ਘਰ ’ਚ ਹੀ ਬਿਜਲੀ ਠੀਕ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਲੋਹੇ ਦੇ ਸਰੀਏ ਤੋਂ ਕਰੰਟ ਲੱਗ ਗਿਆ, ਜਦੋਂ ਉਸ ਦੇ ਵੱਡੇ ਭਰਾ ਨੇ ਵੇਖਿਆ ਤਾਂ ਉਹ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ।

ਤੇਜਵੰਤ ਨੂੰ ਬਚਾਉਂਦੇ ਮਨਜੋਤ ਵੀ ਤਾਰਾਂ ਦੀ ਲਪੇਟ ’ਚ ਆ ਗਿਆ ਤੇ ਦੋਨੋਂ ਭਰਾ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਦ ਪਰਿਵਾਰ ਨੇ ਇਨ੍ਹਾਂ ਦੀਆਂ ਚੀਕਾਂ ਸੁਣੀਆਂ ਤਾਂ ਕਿਸੇ ਤਰ੍ਹਾਂ ਬਿਜਲੀ ਸਪਲਾਈ ਬੰਦ ਕਰ ਕੇ ਦੋਵਾਂ ਭਰਾਵਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਦੁਰਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। 

(For more news apart from “ Punjab Flood Situation news in punjabi, ” stay tuned to Rozana Spokesman.)