ਲੱਖਾ ਸਿਧਾਣਾ ਵੱਲੋ ਰਿਲਾਇੰਸ ਦੇ ਬਠਿੰਡਾ ਸਟੋਰ ਦਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੱਖਾ ਸਿਧਾਣਾ ਵੱਲੋ ਰਿਲਾਇੰਸ ਦੇ ਬਠਿੰਡਾ ਸਟੋਰ ਦਾ ਘਿਰਾਓ, ਕਿਹਾ ਅੱਜ ਆਪਣੇ ਹੱਕਾਂ ਲਈ ਲੜ ਲਓ ਤਾਂ ਜੋ ਭਵਿੱਖ ਵਧੀਆ ਹੋ ਸਕੇ।

Lakha Sidhana Protest

ਬਠਿੰਡਾ- ਨਵੇਂ ਖੇਤੀ ਕਾਨੂੰਨਾਂ ਕਾਰਨ ਪੰਜਾਬ ਭਰ ਦੇ ਕਿਸਾਨਾਂ ਮਜਦੂਰਾਂ ਤੇ ਆਮ ਲੋਕ 'ਚ ਦਿਨੋਂ ਦਿਨ ਰੋਹ ਵਧਦਾ ਜਾ ਰਿਹਾ ਹੈ।  ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਬਹੁਤ ਹੀ ਮਾੜੀ ਹੋ ਜਾਵੇਗੀ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਕਿਸਾਨ  ਦੇ ਹੱਕ 'ਚ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ, ਇਸੇ ਲੜ੍ਹੀ ਤਹਿਤ ਲੱਖਾ ਸਿਧਾਣਾ ਵੱਲੋ ਰਿਲਾਇੰਸ ਦੇ ਸਥਾਨਕ ਸਟੋਰ ਦਾ ਘਿਰਾਓ ਕਰਦਿਆਂ ਲੋਕ ਇਕੱਠ ਨੂੰ ਸੋਬੋਧੰਨ ਕੀਤਾ। 

ਇਸ ਇਕੱਠ ਨੂੰ ਸੋਬੋਧੰਨ ਕਰਦਿਆਂ ਲੱਖਾ ਸਿਧਾਣਾ ਨੇ ਆਖਿਆ ਸਾਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਨੌਜਵਾਨ ਸੜਕਾਂ ਅਤੇ  ਪੈਟਰੋਲ ਪੰਪਾਂ 'ਤੇ ਆਪ ਮੁਹਾਰੇ ਕਿਸਾਨ ਦੇ ਹੱਕਾਂ ਲਈ ਖੜੇ ਹੋ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਇਹ ਹਮਲਾ ਕਿਸਾਨਾਂ ਜਾਂ ਆਮ ਬੰਦੇ ਲਈ ਨਹੀਂ ਹੈ ਇਹ ਬੋਝ ਹਰ ਬੰਦੇ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ 'ਤੇ ਹੈ। 

ਅੱਗੇ ਸਿਧਾਣਾ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫ਼ਸਲ ਲਈ ਅਤੇ ਦੁਕਾਨਦਾਰ ਆਪਣੀ ਦੁਕਾਨ ਲਈ ਕੰਮ ਕਰਦਾ ਹੈ ਤੇ ਨਵੇਂ ਖੇਤੀ ਕਾਨੂੰਨ ਹੋਣ ਕਰਕੇ ਇਸਦਾ ਸਿੱਧਾ ਪ੍ਰਭਾਵ ਦੋਨਾਂ ਤੇ ਪੈ ਰਿਹਾ ਹੈ।  ਕੇਰਲਾ 'ਚ ਵੀ ਕਿਸੇ ਮੁਦੇ ਦੇ ਮੌਦੀ ਖਿਲਾਫ ਇੱਕ ਮੁਹਿੰਮ ਚਲਾਈ ਗਈ ਸੀ ਤੇ ਉਸਦਾ ਵਿਰੋਧ ਸ਼ੋਸ਼ਲ ਮੀਡੀਆ,ਟਵਿੱਟਰ ਰਾਹੀਂ ਕੀਤਾ ਗਿਆ ਸੀ। ਸਿਧਾਣਾ ਨੇ ਕਿਹਾ ਸਾਨੂੰ ਸਭ ਨੂੰ ਵੀ ਇਵੇਂ ਹੀ ਟਵਿੱਟਰ ਰਾਹੀਂ ਵਿਰੋਧ ਕਰਨਾ ਚਾਹੀਦਾ ਹੈ ਤੇ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।  

ਸੜਕਾਂ ਰਾਹੀਂ ਜੋ ਲੋਕ ਪ੍ਰਦਰਸ਼ਨ ਨਹੀਂ ਕਰ ਸਕਦੇ ਜਿਵੇ ਕਿ ਔਰਤਾਂ ਉਹ ਟਵਿੱਟਰ ਰਾਹੀਂ ਇਹ ਮੁਹਿੰਮ ਦਾ ਹਿਸਾ ਬਣ ਸਕਦੇ ਹਨ।  ਇਸ ਤੋਂ ਬਾਅਦ ਲੋਕਾਂ ਨੂੰ ਕਿਹਾ ਕਿ ਅੱਜ ਆਪਣੇ ਹੱਕਾਂ ਲਈ ਲੜ ਲਓ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਦਾ ਭਵਿੱਖ ਵਧੀਆ ਹੋ ਸਕੇ।