ਖੇਤਾਂ 'ਚ ਆਏ ਐਸ.ਡੀ.ਓ ਤੇ ਮਹਿਲਾ ਪਟਵਾਰੀ ਨੂੰ ਕਿਸਾਨਾਂ ਨੇ ਬੰਦੀ ਬਣਾਇਆ

ਏਜੰਸੀ

ਖ਼ਬਰਾਂ, ਪੰਜਾਬ

ਖੇਤਾਂ 'ਚ ਆਏ ਐਸ.ਡੀ.ਓ ਤੇ ਮਹਿਲਾ ਪਟਵਾਰੀ ਨੂੰ ਕਿਸਾਨਾਂ ਨੇ ਬੰਦੀ ਬਣਾਇਆ

image

ਤਹਿਸੀਲਦਾਰ ਭਵਾਨੀਗੜ੍ਹ ਦੇ ਭਰੋਸੇ ਉਪਰੰਤ ਛੱਡੇ ਗਏ

ਭਵਾਨੀਗੜ੍ਹ, 1 ਅਕਤੂਬਰ (ਜੀ.ਐਸ.ਐਸ.) : ਇਥੋਂ ਨੇੜਲੇ ਪਿੰਡ ਕਾਲਾਝਾੜ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਸਬੰਧੀ ਜਾਂਚ ਕਰਨ ਆਏ ਹਰਸ਼ਜੋਤ ਸਿੰਘ ਐਸ.ਡੀ.ਓ ਪਾਵਰਕਾਮ ਨਦਾਮਪੁਰ ਅਤੇ ਭੁਪਿੰਦਰ ਕੌਰ ਪਟਵਾਰੀ ਹਲਕਾ ਚੰਨੋਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਲੰਟੀਅਰ ਬੰਦੀ ਬਣਾ ਕੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਲੱਗੇ ਹੋਏ ਧਰਨੇ ਵਿਚ ਲੈ ਗਏ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸਟੇਜ ਤੋਂ ਐਲਾਨ ਕੀਤਾ ਕਿ ਯੂਨੀਅਨ ਕਿਸੇ ਵੀ ਅਧਿਕਾਰੀ ਨੂੰ ਖੇਤਾਂ ਵਿਚ ਝੋਨੇ ਦੀ ਪਰਾਲੀ ਸਬੰਧੀ ਕਾਰਵਾਈ ਕਰਨ ਲਈ ਦਾਖ਼ਲ ਨਹੀਂ ਹੋਣ ਦੇਵੇਗੀ।
 ਉਨ੍ਹਾਂ ਕਿਹਾ ਕਿ ਜਦੋਂ ਤਕ ਅਧਿਕਾਰੀ ਅੱਗੇ ਤੋਂ ਖੇਤਾਂ ਵਿਚ ਦਾਖ਼ਲ ਨਾ ਹੋਣ ਦਾ ਭਰੋਸਾ ਨਹੀਂ ਦਿੰਦਾ, ਉਸ ਸਮੇਂ ਤਕ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਕਿਸਾਨ ਅਪਣੀ ਗ੍ਰਿਫ਼ਤ ਵਿਚ ਰੱਖਣਗੇ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਮਜਬੂਰ ਹੋ ਕੇ ਲਗਾਉਂਦੇ ਹਨ। ਕਾਫੀ ਸਮੇਂ ਬਾਅਦ ਤਹਿਸੀਲਦਾਰ ਭਵਾਨੀਗੜ੍ਹ ਨੇ ਕਿਸਾਨਾਂ ਨੂੰ ਭਰੋਸਾ ਦੇਣ ਉਪਰੰਤ ਦੋਵੇਂ ਅਧਿਕਾਰੀਆਂ ਨੂੰ ਛੱਡ ਦਿਤਾ ਗਿਆ।
 ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਸਬੰਧੀ ਨਹੀਂ ਆਏ ਸਨ, ਸਗੋਂ ਮਹਿਕਮੇ ਦੇ ਹੋਰ ਕੰਮ ਲਈ ਆਏ ਸਨ।

ਫੋਟੋ=1 ਭਵਾਨੀਗੜ੍ਹ 04
ਭਵਾਨੀਗੜ੍ਹ ਦੇ ਪਿੰਡ ਕਾਲਾਝਾੜ ਵਿਖੇ ਕਿਸਾਨਾਂ ਧਰਨੇ ਵਿਚ ਬੰਦੀ ਬਣਾ ਕੇ ਬਿਠਾਏ ਗਏ ਅਧਿਕਾਰੀ। ਫ਼ੋਟੋ : ਬੂਟਾ ਸਿੰਘ

.ਫੋਟੋ ਨੰ: 1 ਐਸਐਨਜੀ 30