ਪੰਜਾਬ 'ਚ ਲਾਗੂ ਹੋਵੇਗਾ ਨਵਾਂ ਫ਼ਾਇਰ ਸੇਫ਼ਟੀ ਕਾਨੂੰਨ, ਇਮਾਰਤਾਂ ਦੀ ਐਨਓਸੀ 'ਤੇ ਸਾਈਜ਼ ਦੇ ਹਿਸਾਬ ਨਾਲ ਲਗੇਗਾ ਫ਼ਾਇਰ ਟੈਕਸ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਲਾਗੂ ਹੋਵੇਗਾ ਨਵਾਂ ਫ਼ਾਇਰ ਸੇਫ਼ਟੀ ਕਾਨੂੰਨ, ਇਮਾਰਤਾਂ ਦੀ ਐਨਓਸੀ 'ਤੇ ਸਾਈਜ਼ ਦੇ ਹਿਸਾਬ ਨਾਲ ਲਗੇਗਾ ਫ਼ਾਇਰ ਟੈਕਸ

image


ਚੰਡੀਗੜ੍ਹ, 1 ਅਕਤੂਬਰ (ਭੁੱਲਰ): ਪੰਜਾਬ ਵਿਚ ਨਵਾਂ ਫ਼ਾਇਰ ਸੇਫ਼ਟੀ ਐਕਟ ਲਾਗੂ ਹੋਣ ਜਾ ਰਿਹਾ ਹੈ | ਇਸ ਤਹਿਤ ਪੰਜਾਬ ਵਿਚ ਫ਼ਾਇਰ ਟੈਕਸ ਲਾਗੂ ਕੀਤਾ ਜਾਵੇਗਾ ਅਤੇ ਫ਼ਾਇਰ ਪ੍ਰੀਵੈਨਸ਼ਨ ਐਂਡ ਲਾਈਫ਼ ਸੇਫ਼ਟੀ ਫ਼ੰਡ ਸੰਚਾਲਿਤ ਕੀਤਾ ਜਾਵੇਗਾ | ਨਵੇਂ ਐਕਟ ਦਾ ਨਾਂ ਪੰਜਾਬ ਫ਼ਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2022 ਹੋਵੇਗਾ | ਇਸ ਦਾ ਖਰੜਾ ਜਨਤਕ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ | ਹੁਣ ਇਸ ਨੂੰ  ਫ਼ਾਇਰ ਪ੍ਰੀਵੈਨਸ਼ਨ ਐਕਟ 2022 ਵਜੋਂ ਲਾਗੂ ਕੀਤਾ ਜਾਵੇਗਾ | ਇਹ 2016 ਐਕਟ ਦੀ ਥਾਂ ਲਵੇਗਾ, ਜਿਸ ਨੂੰ  5 ਸਾਲਾਂ ਦੀ ਮਿਆਦ ਦੇ ਬਾਅਦ 2012 ਵਿਚ ਪਹਿਲਾਂ ਸੋਧਿਆ ਗਿਆ ਸੀ | ਲਗਾਤਾਰ ਵਧ ਰਹੀ ਉਚਾਈ, ਡਿਜ਼ਾਈਨ, ਇਮਾਰਤਾਂ ਦੇ ਆਕਾਰ ਨੂੰ  ਧਿਆਨ ਵਿਚ ਰੱਖਦੇ ਹੋਏ ਕਾਨੂੰਨ ਵਿਚ ਵੀ ਬਦਲਾਅ ਕੀਤੇ ਜਾ ਰਹੇ ਹਨ |
ਨਵੇਂ ਬਦਲਾਅ ਤਹਿਤ ਹੁਣ ਇਮਾਰਤਾਂ ਦੇ ਮਾਲਕਾਂ ਨੂੰ  ਫ਼ਾਇਰ ਸੇਫ਼ਟੀ ਪ੍ਰਬੰਧਾਂ ਦੀ ਐਨਓਸੀ ਲੈਂਦੇ ਹੋਏ ਫ਼ਾਇਰ ਸੇਫ਼ਟੀ ਟੈਕਸ ਅਦਾ ਕਰਨਾ ਹੋਵੇਗਾ | ਨਵੇਂ ਕਾਨੂੰਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਇਮਾਰਤਾਂ ਦੇ ਮਾਲਕਾਂ ਨੂੰ  ਇਕ ਵੱਖਰਾ ਮੈਨੇਜਰ ਨਿਯੁਕਤ ਕਰਨਾ ਹੋਵੇਗਾ, ਜੋ ਫ਼ਾਇਰ ਸੁਰੱਖਿਆ ਦੇ ਪ੍ਰਬੰਧਾਂ ਦੀ ਦੇਖਭਾਲ ਕਰੇਗਾ | ਹਰ ਸਥਾਨਕ ਸੰਸਥਾ ਅਪਣੇ ਖੇਤਰ ਦੇ ਫ਼ਾਇਰ ਬਿ੍ਗੇਡ ਸਟੇਸ਼ਨ ਦੇ ਕੰਮ ਦੀ ਦੇਖਭਾਲ ਕਰੇਗੀ | ਫਾਇਰ ਸੇਫ਼ਟੀ ਅਫ਼ਸਰਾਂ ਨੂੰ  ਇਹ ਅਧਿਕਾਰ ਵੀ ਦਿਤਾ ਗਿਆ ਹੈ ਕਿ ਜੇਕਰ ਕਿਸੇ ਵੀ ਸੜਕ 'ਤੇ ਕਬਜ਼ਿਆਂ ਕਾਰਨ ਉਸ ਦੀ ਗੱਡੀ ਫਸ ਜਾਂਦੀ ਹੈ ਤਾਂ ਉਹ ਕਾਰਵਾਈ ਕਰ ਸਕਦੇ ਹਨ | ਇਸ ਤੋਂ ਇਲਾਵਾ ਪੰਜਾਬ ਵਿਚ ਡਾਇਰੈਕਟਰ ਆਫ਼ ਫ਼ਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੀ ਨਿਯੁਕਤੀ ਹੋਵੇਗੀ | ਜੋ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਪੱਧਰ ਦੀਆਂ ਫ਼ਾਇਰ ਸੇਫ਼ਟੀ ਸੇਵਾਵਾਂ ਦੇ ਖੇਤਰ ਵਿਚ ਪੰਜਾਬ ਵਲੋਂ ਲਿੰਕ ਦਾ ਕੰਮ ਕਰੇਗਾ |