Patiala News : ਪਟਿਆਲਾ ਵਿੱਚ ਡੁੱਬਣ ਕਾਰਨ ਚਾਰ ਸਾਲ ਦੀ ਬੱਚੀ ਦੀ ਮੌਤ
Patiala News : ਬੜੀ ਨਦੀ ਡੁੱਬਣ ਕਾਰਨ ਹੋਈ ਮੌਤ, ਸ਼ਾਂਤੀ ਨਗਰ ਇਲਾਕੇ ਦੇ ਵਿੱਚ ਗਮ ਦਾ ਮਾਹੌਲ
Patiala News : ਪਟਿਆਲਾ ਦੀ ਬੜੀ ਨਦੀ ਨੇੜੇ ਸ਼ਾਂਤੀ ਨਗਰ ਵਿੱਚ ਇੱਕ ਪ੍ਰਵਾਸੀ ਪਰਿਵਾਰ ਦੀ ਚਾਰ ਸਾਲ ਦੀ ਬੱਚੀ ਨੰਦਨੀ ਦੀ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਬੁਧਵਾਰ ਦੇਰ ਸ਼ਾਮ ਦੀ ਹੈ। ਬੜੀ ਨਦੀ ਦੇ ਵਿੱਚ ਗੰਦਲਾ ਪਾਣੀ ਹੋਣ ਕਰਕੇ ਗੋਤਾਖੋਰਾਂ ਦੀ ਟੀਮ ਵੱਲੋਂ ਬੜੀ ਮਿਹਨਤ ਕਰਨ ਤੋਂ ਬਾਅਦ ਬੱਚੀ ਦੀ ਮ੍ਰਿਤਕ ਦੇ ਮਿਲੀ।
ਅਰਬਨ ਸਟੇਟ ਥਾਣੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਰਾਓ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਂਤੀ ਨਗਰ ਦੇ ਕੋਲੋਂ ਲੰਘ ਰਹੀ ਨਦੀ ਵਿਚ ਇਕ ਛੋਟੀ ਜਿਹੀ ਬੱਚੀ ਦੀ ਡੁੱਬਣ ਕਰਨ ਮੌਤ ਹੋ ਗਈ ਹੈ। ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਬੱਚੀ ਦੀ ਮ੍ਰਿਤਕ ਦੇਹ ਨੂੰ ਬੜੀ ਨਦੀ ’ਚੋਂ ਬਾਹਰ ਕੱਢ ਕੇ ਪਟਿਆਲਾ ਦੇ ਸਰਕਾਰੀ ਹਰਜਿੰਦਰ ਹਸਪਤਾਲ ਮੋਰਚਰੀ ਵਿਖੇ ਭੇਜ ਦਿੱਤੀ ਗਈ।
ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਦੱਸਿਆ, ‘‘ਦੇਰ ਸ਼ਾਮ ਸਾਨੂੰ ਇੱਕ ਸੂਚਨਾ ਮਿਲੀ ਅਤੇ ਅਸੀਂ ਉਸੀ ਟਾਈਮ ਮੌਕੇ ਤੇ ਪਹੁੰਚ ਗਏ। ਸਾਡੇ ਗੋਤਾਖਰਾਂ ਵਲੋਂ ਬੱਚੀ ਨੂੰ ਸਮਾਂ ਰਹਿੰਦਿਆਂ ਨਦੀ ਵਿੱਚ ਭਾਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅਫਸੋਸ ਅਸੀਂ ਬੱਚੀ ਨੂੰ ਨਹੀਂ ਬਚਾ ਪਾਏੇ। ਨਦੀ ਦਾ ਪਾਣੀ ਗੰਦਲਾ ਹੋਣ ਕਰਕੇ ਬੱਚੀ ਦੀ ਮ੍ਰਿਤਕ ਦੇ ਬਹੁਤ ਮਿਹਨਤ ਕਰਨ ਤੋਂ ਬਾਅਦ ਮਿਲੀ ਹੈ।’’