Gurdaspur News: ਗੁਰਦਾਸਪੁਰ ਵਿਚ ਕਲਯੁਗੀ ਨੂੰਹ ਦਾ ਕਾਰਾ, ਸੱਸ ਨੂੰ ਵਾਲਾਂ ਤੋਂ ਫੜ ਕੇ ਮਾਰੇ ਥੱਪੜ, ਵੀਡੀਓ ਵਾਇਰਲ
Gurdaspur News: ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਰ ਕਿਸੇ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ।
Daughter-in-law beats mother-in-law in Gurdaspur: ਗੁਰਦਾਸਪੁਰ ਦੇ ਥਾਣਾ ਤਿੱਬੜ ਅਧੀਨ ਆਉਂਦੇ ਪਿੰਡ ਕੋਠੇ ’ਚ ਇਕ ਨੂੰਹ ਨੇ ਅਪਣੀ ਬਜ਼ੁਰਗ ਸੱਸ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਰ ਕਿਸੇ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਮੁਲਜ਼ਮ ਔਰਤ ਬਜ਼ੁਰਗ ਦੇ ਵਾਲ ਵੀ ਖਿੱਚਦੀ ਦਿਖਾਈ ਦਿੰਦੀ ਹੈ। ਬਜ਼ੁਰਗ ਔਰਤ ਦੀ ਨੂੰਹ ਉਸ ਨੂੰ ਕਹਿੰਦੀ ਹੈ ਕਿ ‘ਮੈਨੂੰ ਦੰਦ ਨਾਲ ਕਿਉਂ ਕੱਟਿਆ?’ ਇਸ ਤੋਂ ਬਾਅਦ ਉਹ ਸੱਸ ਨੂੰ ਹੱਥ ’ਚ ਫੜਿਆ ਗਿਲਾਸ ਵੀ ਮਾਰਦੀ ਹੈ ਤੇ ਗਾਲ੍ਹਾਂ ਵੀ ਕਢਦੀ ਹੈ।
ਵੀਡੀਉ ਵਿਚ ਬਜ਼ੁਰਗ ਔਰਤ ਪੂਰੀ ਤਰ੍ਹਾਂ ਬੇਵਸ ਬੈਠੀ ਦਿਖਾਈ ਦਿੰਦੀ ਹੈ। ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਉ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹਾਲਾਂਕਿ ਬਜ਼ੁਰਗ ਔਰਤ ਨੇ ਇਸ ਬਾਰੇ ਹੁਣ ਤਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਦੂਜੇ ਪਾਸੇ, ਮਾਮਲਾ ਥਾਣਾ ਤਿਬੜ ਕੋਲ ਪਹੁੰਚ ਚੁੱਕਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਮਾਮਲੇ ਦੀ ਅਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿਤੀ ਹੈ।