Kapurthala ਵਿਚ ਗਟਰ ਦੀ ਸਫ਼ਾਈ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਮੌਤ, ਜ਼ਹਿਰੀਲੀ ਗੈਸ ਚੜਨ ਦਾ ਪ੍ਰਗਟਾਇਆ ਜਾ ਰਿਹੈ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੇਕੇਦਾਰ ਵੀ ਬੇਹੋਸ਼ੀ ਹਾਲਤ ਵਿਚ ਹਸਪਤਾਲ ਭਰਤੀ

Migrant Laborer Dies While Cleaning Gutters in Kapurthala Latest News in Punjabi 

Migrant Laborer Dies While Cleaning Gutters in Kapurthala Latest News in Punjabi ਕਪੂਰਥਲਾ : ਕਪੂਰਥਲਾ ਵਿਚ ਨਡਾਲਾ ਦੇ ਨੇੜੇ ਪਿੰਡ ਬੁੱਧਪੁਰ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਪਿੰਡ ਕੂਕਾ ਕਲੋਨੀ ਵਿਚ ਨਿਰਮਾਣ ਅਧੀਨ ਕੋਠੀ ਵਿਚ ਗਟਰ ਦਾ ਸਫ਼ਾਈ ਦਾ ਕੰਮ ਕਰਦਿਆਂ ਇਕ ਪ੍ਰਵਾਸੀ ਮਜ਼ਦੂਰ ਦੀ ਭੇਦ ਭਰੇ ਹਾਲਤ ਵਿਚ ਮੌਤ ਹੋ ਗਈ, ਇਸ ਦੇ ਨਾਲ ਹੀ ਉਸ ਨੂੰ ਗਟਰ ਅੰਦਰ ਬਚਾਉਣ ਗਿਆ ਪੰਜਾਬੀ ਠੇਕੇਦਾਰ ਵੀ ਇਸ ਹਾਦਸੇ ਦੌਰਾਨ ਬੇਹੋਸ਼ੀ ਦੀ ਹਾਲਤ ਵਿਚ ਜਲੰਧਰ ਦੇ ਨਿਜੀ ਹਸਪਤਲ ਵਿਚ ਇਲਾਜ਼ ਅਧੀਨ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰ ਨੇ ਦਸਿਆ ਕਿ ਅਸੀਂ ਹਬੀਬਵਾਲ ਵਿਚ ਕੋਠੀ ਵਿਚ ਕੰਮ ਕਰ ਰਹੇ ਸੀ ਕਿ ਸ਼ਾਮ ਚਾਰ ਕੁ ਵਜੇ ਦੂਜੀ ਜਗ੍ਹਾ ਪਿੰਡ ਕੂਕਾ ਕਲੋਨੀ ਤੋਂ ਫ਼ੋਨ ਆਇਆ ਕਿ ਠੇਕੇਦਾਰ ਨੂੰ ਸੱਟਾਂ ਲੱਗੀਆਂ ਹਨ, ਜਦ ਅਸੀਂ ਉਥੇ ਪੁੱਜੇ ਤਾਂ ਠੇਕੇਦਾਰ ਤੇ ਪ੍ਰਵਾਸੀ ਮਜ਼ਦੂਰ ਗਟਰ ਵਿਚ ਸਨ ਤਾਂ ਸਾਥੀਆਂ ਨਾਲ ਉਨ੍ਹਾਂ ਨੂੰ ਗਟਰ ਵਿਚੋ ਬਾਹਰ ਕੱਢ ਕੇ ਨਡਾਲਾ ਦੇ ਵਾਲੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਵਾਸੀ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿਤਾ ਤੇ ਠੇਕਦਾਰ ਸੁਖਵਿੰਦਰ ਸਿੰਘ ਵਾਸੀ ਹਬੀਬਵਾਲ ਨੂੰ ਜਲੰਧਰ ਰੈਫ਼ਰ ਕਰ ਦਿਤਾ ਗਿਆ।

ਦੱਸ ਦਈਏ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਸੋਨੂ ਪੁੱਤਰ ਉਦੋ ਮੁਨੀ ਵਾਸੀ ਮਹੇਸ਼ਪੁਰ ਥਾਣਾ ਪਲਕਾ ਜ਼ਿਲ੍ਹਾ ਕਡਿਆਲ (ਬਿਹਾਰ) ਹਾਲ ਵਾਸੀ ਬੁੱਧਪੁਰ ਨੇੜੇ ਹਬੀਬਵਾਲ ਵਜੋਂ ਹੋਈ ਹੈ, ਫਿਲਹਾਲ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਦੇਹ ਮੋਰਚਰੀ ਵਿਚ ਰੱਖ ਦਿਤੀ ਗਈ ਹੈ। 

ਦੱਸਣਾ ਬਣਦਾ ਹੈ ਕਿ ਇਸ ਘਟਨਾ ਦਾ ਕਾਰਨ ਗਟਰ ਵਿਚੋਂ ਜ਼ਹਿਰੀਲੀ ਗੈਸ ਚੜਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਅਤੇ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਠੇਕੇਦਾਰ ਦੇ ਹੋਸ਼ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਜਿਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। 

(For more news apart from Migrant Laborer Dies While Cleaning Gutters in Kapurthala Latest News in Punjabi stay tuned to Rozana Spokesman.)