‘ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ’ ਦੇ 4411 ਵਿਦਿਆਰਥੀਆਂ ਨੇ ਭੰਗੜਾ ਪਾ ਕੇ ਬਣਾਇਆ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਗਿੰਨੀਜ਼ ਵਰਲਡ ਰਿਕਾਰਡ’ ‘ਚ ਅਪਣਾ ਨਾਂ ਦਰਜ ਕਰਵਾ ਚੁੱਕੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ...

Guinness World Record for Bhangra

ਜਲੰਧਰ (ਪੀਟੀਆਈ) : ‘ਗਿੰਨੀਜ਼ ਵਰਲਡ ਰਿਕਾਰਡ’ ‘ਚ ਅਪਣਾ ਨਾਂ ਦਰਜ ਕਰਵਾ ਚੁੱਕੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਜਦੋਂ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਪੈਰ ਉੱਪਰ ਉੱਠਣ ਲੱਗਦੇ ਹਨ ਫਿਰ ਜਦੋਂ ਮੁਕਾਬਲੇ ਦੀ ਗੱਲ ਕਰੀਏ ਤਾਂ ਭੰਗੜਾ ਪਾਉਣ ਵਾਲੇ ਕਿਵੇਂ ਪਿੱਛੇ ਰਹਿ ਸਕਦੇ ਹਨ। ਫਗਵਾੜਾ (ਜਲੰਧਰ) ਸ਼ਹਿਰ ਦੀ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ’ ਚ ਪਏ ਭੰਗੜੇ ਦੀ ਪੂਰੀ ਦੁਨੀਆਂ ਵਿਚ ਧੂਮ ਪੈ ਚੁੱਕੀ ਹੈ, ਕਿਉਂਕਿ ਇਸ ਭੰਗੜੇ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਯੂਨੀਵਰਸਿਟੀ ‘ਚ 4411 ਵਿਦਿਆਰਥੀਆਂ ਵੱਲੋਂ ਇਕ ਸਮੇਂ ਵਿਚ ਢੋਲ ਦੀ ਥਾਪ ਉਤੇ ਅਜਿਹਾ ਭੰਗੜਾ ਪਾਇਆ ਹੈ ਕਿ ‘ਗਿੰਨੀਜ਼ ਵਰਲਡ ਰਿਕਾਰਡ’ ਬਣਾ ਲਿਆ ਹੈ। ਯੂਨੀਵਰਸਿਟੀ ਵਿਚ ਕਾਲੇ ਅਤੇ ਗੋਰੇ ਸਾਰੇ ਵਿਦਿਆਰਥੀਆਂ ਨੇ ਭੰਗੜਾ ਪਾਇਆ ਹੈ। ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ਦੀ ਟੀਮ ਨੇ 15 ਮਿੰਟ ਦੀ ਭੰਗੜਾ ਪੇਸ਼ਕਾਰੀ ਦੇਖਣ ਤੋਂ ਬਾਅਦ ਰਿਕਾਰਡ ਦਾ ਸਰਟੀਫਿਕੇਟ ਵੀ ਪ੍ਰਬੰਧਕਾਂ ਨੂੰ ਦੇ ਦਿੱਤਾ ਹੈ। ਇਸ ਅਧੀਨ ਢੋਲ, ਬੰਸਰੀ ਚਿਪਟੇ ਤੋਂ ਬਾਅਦ ਰਿਕਾਰਡ ਦਾ ਸਰਟਟੀਫਿਕੇਟ ਵੀ ਪ੍ਰਬੰਧਕਾਂ ਨੂੰ ਦਿਤਾ ਹੈ।

ਇਸ ਅਧੀਨ ਢੋਲ, ਬੰਸਰੀ ਚਿਮਟੇ ਤੋਂ ਇਲਾਵਾ ਕੁੱਲ 13 ਕਿਸਮ ਦੇ ਪੰਜਾਬੀ ਲੋਕ ਸਾਜ਼ਾਂ ਦੇ ਸੁਰਾਂ ਨਾਲ ਨੌਜਵਾਨ ਮੰਡੇ ਕੁੜੀਆਂ ਨੇ ਭੰਗੜਾ ਪਾਇਆ ਹੈ। ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵਾਪਰੇ ਭਿਆਨਕ ਰੇਲ ਹਾਦਸੇ ਸਬੰਧੀ ਬਣਾਈ ਗਈ ਸਿੱਟ ਦੇ ਇੰਚਾਰਜ਼ ਬੀ. ਪੁਰਸ਼ਾਰਥ ਸਾਹਮਣੇ ਅੱਜ ਨਵਜੋਤ ਕੌਰ ਸਿੱਧੂ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਈ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਲਿਖਤੀ ਤੌਰ 'ਤੇ ਬਿਆਨ ਵੀ ਕਮਿਸ਼ਨਰ ਸਾਹਮਣੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਮਿਸ਼ਨਰ ਉਨ੍ਹਾਂ ਨਾਲ ਇਨਸਾਫ ਕਰੇਗਾ।

ਦੱਸ ਦਈਏ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ 'ਚ ਸਿੱਧੂ ਜੋੜੇ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਅੱਜ ਨਵਜੌਤ ਕੌਰ ਸਿੱਧੂ ਅੱਜ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਏ।