ਪੰਜਾਬ ਯੂਨੀਵਰਸਟੀ ਦੇ 11 ਵਿਗਿਆਨੀ ਵਿਸ਼ਵ ਦੇ ਅੱਵਲ ਵਿਗਿਆਨੀਆਂ ਵਿਚ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਟੀ ਦੇ 11 ਵਿਗਿਆਨੀ ਵਿਸ਼ਵ ਦੇ ਅੱਵਲ ਵਿਗਿਆਨੀਆਂ ਵਿਚ ਸ਼ਾਮਲ

image

ਚੰਡੀਗੜ੍ਹ, 1 ਨਵੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ 11 ਵਿਗਿਆਨੀ ਵਿਸ਼ਵ ਦੇ 2 ਫ਼ੀ ਸਦੀ ਅੱਵਲ ਵਿਗਿਆਨੀਆਂ 'ਚ ਥਾਂ ਪ੍ਰਾਪਤ ਕਰਨ 'ਚ ਸਫ਼ਲ ਹੋਏ ਹਨ। ਵੀ.ਸੀ. ਪ੍ਰੋ. ਰਾਜ ਕੁਮਾਰ ਨੇ ਇਨ੍ਹਾਂ ਵਿਗਿਆਨੀਆਂ ਨੂੰ ਵਧਾਈ ਦਿਤੀ ਹੈ। ਇਨ੍ਹਾਂ ਵਿਗਿਆਨੀਆਂ 'ਚ ਪ੍ਰੋ. ਐਸ.ਕੇ. ਕੁਲਕਰਨੀ, ਪ੍ਰੋ. ਵੀ.ਆਰ. ਸਿਨਹਾ, ਪ੍ਰੋ. ਕੰਵਲਜੀਤ ਚੋਪੜਾ, ਪ੍ਰੋ. ਸੱਤਿਆ ਪ੍ਰਕਾਸ਼, ਪ੍ਰੋ. ਐਮ.ਐਮ. ਅਗਰਵਾਲ, ਪ੍ਰੋ. ਹਰਮਿੰਦਰ ਪਾਲ ਸਿੰਘ, ਪ੍ਰੋ. ਹਰਸ਼ ਨਈਅਰ, ਪ੍ਰੋ. ਸੁਸ਼ੀਲ ਕੁਮਾਰ ਕਾਂਸਲ, ਡਾ. ਕੇਵਲ ਕ੍ਰਿਸ਼ਨ, ਪ੍ਰੋ. ਭੁਪਿੰਦਰ ਸਿੰਘ ਭੂਪ, ਪ੍ਰੋ. ਇੰਦੂ ਪਾਲ ਕੌਰ ਸ਼ਾਮਲ ਹਨ। ਇਹ ਨਤੀਜਾ ਸਟੈਨਫ਼ੋਰਡ ਯੂਨੀਵਰਸਟੀ, ਯੂ.ਐਸ.ਏ. ਦੇ ਡਾ. ਜੌਹਲ ਵਲੋਂ ਕੀਤੇ ਵਿਸਲੇਸ਼ਣ ਦੇ ਆਧਾਰ 'ਤੇ ਹਨ।