ਵਧ ਰਹੀ ਕੀਮਤ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਭੇਂਟ ਕੀਤੇ ਆਲੂ ਅਤੇ ਪਿਆਜ਼

ਏਜੰਸੀ

ਖ਼ਬਰਾਂ, ਪੰਜਾਬ

ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵੀ ਆਲੂ ਪਿਆਜ਼ ਦੇ ਟੋਕਰੇ ਲੈ ਪਹੁੰਚੇ ਗਵਰਨਰ ਹਾਊਸ

File Photo

ਚੰਡੀਗੜ੍ਹ - ਆਲੂ ਅਤੇ ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਮਹਿੰਗਾਈ ਦੇ ਬੋਝ ਹੇਠ ਪੂਰੀ ਤਰ੍ਹਾਂ ਦੱਬ ਚੁੱਕਾ ਹੈ। ਇਸ ਮੁੱਦੇ 'ਤੇ ਅੱਜ ਕਾਂਗਰਸ ਕਮੇਟੀ ਦੇ ਆਗੂ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਦੀ ਅਗਵਾਈ ਹੇਠ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੀ ਬੈਂਕ ਕਾਲੋਨੀ ਵਿਖੇ ਸਥਿਤ ਨਿਵਾਸ ਸਥਾਨ 'ਤੇ ਰੋਸ ਵਜੋਂ ਆਲੂ ਅਤੇ ਪਿਆਜ਼ ਤੋਹਫੇ ਵਜੋਂ ਭੇਂਟ ਕਰਨ ਪਹੁੰਚੇ।

ਇਸ ਦੌਰਾਨ ਪੁਲਿਸ ਵਲੋਂ ਪਹਿਲਾਂ ਕਾਂਗਰਸੀ ਆਗੂਆਂ ਨੂੰ ਰੋਕਿਆ ਗਿਆ ਪੁਲਿਸ ਦੇ ਰੋਕਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ, ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਵਿਭੂਤੀ ਸ਼ਰਮਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਸਮੇਤ ਕੁਝ ਆਗੂ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਆਲੂਆਂ ਅਤੇ ਪਿਆਜ਼ਾਂ ਦੀ ਟੋਕਰੀਆਂ ਰੱਖ ਉੱਥੋਂ ਵਾਪਸ ਪਰਤ ਆਏ। ਹਾਲਾਂਕਿ ਇਸ ਦੌਰਾਨ ਅਸ਼ਵਨੀ ਸ਼ਰਮਾ ਆਪਣੇ ਘਰ 'ਚ ਮੌਜੂਦ ਨਹੀਂ ਸਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ  ਵਧ ਰਹੀ ਮਹਿੰਗਾਈ ਵੱਲ ਸਰਕਾਰ ਦਾ ਧਿਆਨ ਦਿਵਾਇਆ ਤੇ ਆਲੂ, ਪਿਆਜ਼, ਟਮਾਟਰ ਦੇ ਟੋਕਰੇ ਤਿਆਰ ਕੀਤੇ। ਟੋਕਰੇ ਤਿਆਰ ਕਰ ਬਰਿੰਦਰ ਢਿੱਲੋਂ ਗਵਰਨਰ ਹਾਊਸ ਪਹੁੰਚੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਰੋਜ਼ਾਨਾ ਵਰਤਣ ਵਾਲੀਆਂ ਚੀਜ਼ਾਂ ਹੀ ਐਨੀਆਂ ਮਹਿੰਗੀਆਂ ਹਨ

ਤੇ ਬਾਕੀ ਚੀਜ਼ਾਂ ਬਾਰੇ ਤਾਂ ਗੱਲ ਹੀ ਕੀ ਕਰਨੀ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਸ ਮਾਰੂ ਨੀਤੀਆਂ ਤੋਂ ਸਿਰਫ਼ ਕਿਸਾਨ ਹੀ ਨਹੀਂ ਹਰ ਵਰਗ ਦਾ ਵਿਅਕਤੀ ਦੁਖੀ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਅੱਜ ਡਰਾਈ ਫਰੂਟਸ ਐਨੇ ਮਹਿੰਗੇ ਨਹੀਂ ਹਨ ਕਿ ਜਿੰਨੇ ਆਲੂ, ਪਿਆਜ਼ ਮਹਿੰਗੇ ਹੋ ਗਏ ਹਨ ਲੋਕ ਹੁਂ ਤੋਹਫ਼ੇ ਵਿਚ ਡਰਾਈ ਫਰੂਟਸ ਨੂੰ ਛੱਡ ਕੇ ਆਲੂ, ਪਿਆਜ਼ ਦੀ ਮੰਗ ਕਰਨ ਲੱਗ ਪਏ ਹਨ।