ਪਰੌਂਠਿਆਂ ਵਾਲੀ ਬੇਬੇ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਖਾਣ ਲਈ ਆਉਣਗੇ ਜਲੰਧਰ
ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ ਵੀਡੀਓ
ਜਲੰਧਰ:ਪਰੌਂਠਿਆਂ ਵਾਲੀ ਬੇਬੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਰ ਕੋਈ ਬੇਬੇ ਦੇ ਪਰੌਂਠਿਆਂ ਦਾ ਦੀਵਾਨਾ ਹੋ ਰਿਹਾ ਹੈ। ਲੋਕ ਹੀ ਨਹੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਬੇਬੇ ਦੇ ਪਰੌਂਠਿਆਂ ਦੇ ਦੀਵਾਨੇ ਹੋ ਹਏ ਹਨ।
ਉਹਨਾਂ ਨੇ ਵੀ ਬੇਬੇ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, 'ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੇਬੇ ਜੀ ਮੇਰੇ ਪਰੌਂਠੇ ਪੱਕੇ ਜਦੋਂ ਮੈਂ ਜਲੰਧਰ ਸਾਈਡ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਇਓ। ਰੱਬ ਦੀ ਰਜ਼ਾ 'ਚ ਰਾਜ਼ੀ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।'
ਵੀਡੀਓ 'ਚ ਇਕ ਬਜੁਰਗ ਔਰਤ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਪਰੌਠੇ ਬਣਾ ਕੇ ਵੇਚਣ ਦਾ ਕੰਮ ਕਰਦੀ ਹੈ। ਵੀਡੀਓ 'ਚ ਬੇਬੇ ਕਹਿ ਰਹੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ 'ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ। ਪਰੌਂਠੇ ਵੀ ਸਸਤੇ।
ਬੇਬੇ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ। ਕੰਮ ਕਰਨਾ ਤਾਂ ਪੈਣਾ ਹੀ ਹੈ ਨਾ । ਬੱਚੇ ਵੀ ਇਸ ਕੰਮ ਤੋਂ ਪਾਲੇ। ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ। ਕੋਈ ਪੱਕੇ ਗਾਹਕ ਨਹੀਂ ਲੱਗੇ ਜਦੋਂ ਜਿਸ ਦਾ ਦਿਲ ਕਰਦਾ ਉਹ ਆ ਜਾਂਦਾ । ਦੱਸ ਦੇਈਏ ਕਿ ਐਮੀ ਵਿਰਕ ਨੇ ਵੀ ਬੇਬੇ ਦੀ ਵੀਡੀਓ ਨੂੰ ਸੇਅਰ ਕੀਤਾ ਸੀ।