image
ਸਮਰਾਲਾ, 1 ਨਵੰਬਰ (ਪਪ) : ਪਿੰਡ ਟੋਡਰਪੁਰ ਵਿਚ ਪਰਵਾਸੀ ਮਜ਼ਦੂਰਾਂ ਦੀ ਝੌਂਪੜ ਬਸਤੀ ਨੂੰ ਅਚਾਨਕ ਭਿਆਨਕ ਅੱਗ ਲਗ ਗਈ ਜਿਸ ਕਾਰਨ ਪਲਾਂ ਵਿਚ ਹੀ ਕਈ ਗ਼ਰੀਬਾਂ ਦੇ ਆਸ਼ਿਆਨੇ ਰਾਖ਼ ਹੋ ਗਏ। ਇਹ ਅੱਗ ਇੰਨੀ ਭਿਆਨਕ ਸੀ ਕਿ ਝੌਂਪੜੀਆਂ ਅੰਦਰ ਪਿਆ ਘਰੇਲੂ ਸਾਮਾਨ, ਅਨਾਜ ਅਤੇ ਨਕਦੀ ਸਭ ਕੁਝ ਪਲਾਂ ਵਿਚ ਹੀ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਪਰਵਾਰ ਬੇਘਰ ਹੋ ਗਏ ਹਨ। ਉਨ੍ਹਾਂ ਦੇ ਆਰਜ਼ੀ ਰਹਿਣ ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਪੰਚਾਇਤ ਨੂੰ ਸੌਂਪੀ ਗਈ ਹੈ।