ਚੰਡੀਗੜ੍ਹ 'ਚ 12 ਸਾਲਾ ਬੱਚੇ ਨਾਲ ਹੈਵਾਨੀਅਤ, ਰੇਲਵੇ ਟਰੈਕ 'ਤੇ ਲਿਜਾ ਕੇ ਕੀਤਾ ਘਿਨੌਣਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰਿਕ ਮੈਂਬਰਾਂ ਨੇ ਥਾਣੇ ਦਾ ਕੀਤਾ ਘਿਰਾਓ

photo

ਚੰਡੀਗੜ੍ਹ: ਚੰਡੀਗੜ੍ਹ ਦੇ ਜੀਆਰਪੀ ਥਾਣਾ ਖੇਤਰ ਅਧੀਨ ਆਉਂਦੇ ਰੇਲਵੇ ਟ੍ਰੈਕ 'ਤੇ 12 ਸਾਲਾ ਨਾਬਾਲਗ ਮੰਦਬੁੱਧੀ ਬੱਚੇ ਨਾਲ ਕੁਝ ਨੌਜਵਾਨਾਂ ਨੇ ਕੁਕਰਮ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ। ਬੱਚੇ ਦੇ ਪਰਿਵਾਰਕ ਮੈਂਬਰ ਮੰਗਲਵਾਰ ਦੇਰ ਰਾਤ ਰੇਲਵੇ ਸਟੇਸ਼ਨ ਥਾਣੇ 'ਚ ਇਕੱਠੇ ਹੋਏ ਅਤੇ ਇਨਸਾਫ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸੈਕਟਰ 22 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਰਾਮ ਦਰਬਾਰ ਤੋਂ ਕੌਂਸਲਰ ਨੇਹਾ ਮੁਸਾਵਤ ਸਮੇਤ ਹੋਰ ‘ਆਪ’ ਆਗੂ ਵੀ ਇੱਥੇ ਪੁੱਜੇ ਹੋਏ ਸਨ।

ਇੱਥੇ ਜੀਆਰਪੀ ਥਾਣੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਇਸ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਰਾਤ ਸਮੇਂ ਵੱਡੀ ਗਿਣਤੀ 'ਚ ਲੋਕਾਂ ਨੇ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਹੁਣ ਪੁਲਿਸ ਵੀ ਹਰਕਤ 'ਚ ਆ ਗਈ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੂੰ ਥਾਣਾ ਸਦਰ ਦੇ ਐਸਐਚਓ ਨੇ ਆਪਣੀ ਟੀਮ ਨਾਲ ਮਿਲ ਕੇ ਕਾਬੂ ਕਰ ਲਿਆ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਬਾਅਦ ਰਾਤ ਕਰੀਬ 11 ਵਜੇ ਪ੍ਰਦਰਸ਼ਨ ਸਮਾਪਤ ਹੋ ਗਿਆ।

ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ 'ਚ ਨਾਬਾਲਗ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਐਕਟਿਵਾ ਚੋਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਜੀਆਰਪੀ ਥਾਣਾ ਪੁਲਿਸ ਉਸ ਦਾ ਪ੍ਰੋਡਕਸ਼ਨ ਵਾਰੰਟ ਲਾਵੇਗੀ।

ਫੜੇ ਗਏ ਮੁਲਜ਼ਮ ਵੀ ਰਾਮ ਦਰਬਾਰ ਦੇ ਰਹਿਣ ਵਾਲੇ ਹਨ। ਰਾਮ ਦਰਬਾਰ ਤੋਂ ਕੌਂਸਲਰ ਨੇਹਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰ ਸੈਕਟਰ 31 ਦੇ ਥਾਣੇ ਗਿਆ ਸੀ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਜਿਸ ਰੇਲਵੇ ਟ੍ਰੈਕ 'ਤੇ ਇਹ ਵਾਰਦਾਤ ਹੋਈ ਹੈ, ਉਹ ਜੀਆਰਪੀ ਥਾਣੇ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਜਿਸ ਤੋਂ ਬਾਅਦ ਇਨਸਾਫ਼ ਲਈ ਧਰਨਾ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਪੀੜਤ ਬੱਚੇ ਨੂੰ ਵਰਗਲਾ ਕੇ ਦੋਸ਼ੀ ਟਰੈਕ 'ਤੇ ਲੈ ਗਏ। ਇਸ ਤੋਂ ਬਾਅਦ ਉਹਨਾਂ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਮੁਲਜ਼ਮਾਂ ਵੱਲੋਂ ਉਸ ਨਾਲ ਹੋਈ ਕੁਕਰਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ, ਜੋ ਪੂਰੇ ਰਾਮ ਦਰਬਾਰ ਵਿੱਚ ਫੈਲ ਗਈ। ਇਸ ਵੀਡੀਓ ਨੂੰ ਦੇਖ ਕੇ ਪੀੜਤ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਵੀ ਘਟਨਾ ਦਾ ਪਤਾ ਲੱਗਾ। ਕੌਂਸਲਰ ਨੇਹਾ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰਨ ਦੀ ਬਜਾਏ ਸਬੂਤ ਵਜੋਂ ਪੀੜਤਾ ਦੀ ਮਾਂ ਦਾ ਮੋਬਾਈਲ ਫ਼ੋਨ ਲੈ ਲਿਆ ਹੈ। ਇਸ ਦੇ ਨਾਲ ਹੀ ਪੀੜਤ ਬੱਚਾ ਵੀ ਇਸ ਘਟਨਾ ਤੋਂ ਬਾਅਦ ਕਾਫੀ ਘਬਰਾ ਗਿਆ ਹੈ।