Chandigarh News: ਚੰਡੀਗੜ੍ਹ 'ਚ 4 ਦਿਨਾਂ ਤੋਂ ਲਾਪਤਾ ਹੋਈ ਮਾਂ-ਧੀ, ਮਨੀਮਾਜਰਾ ਤੋਂ ਆਪਣੇ ਪੇਕੇ ਘਰ ਜਾ ਰਹੀ ਸੀ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandigarh News: 2018 'ਚ ਹੋਈ ਸੀ ਲਵ ਮੈਰਿਜ

Chandigarh News:

 

Chandigarh News: ਚੰਡੀਗੜ੍ਹ ਦੇ ਮਨੀਮਾਜਰਾ ਤੋਂ ਚਾਰ ਦਿਨਾਂ ਤੋਂ ਲਾਪਤਾ ਔਰਤ ਸ਼ਾਲੂ ਅਤੇ ਉਸ ਦੀ ਚਾਰ ਸਾਲਾ ਬੇਟੀ ਸ਼ਾਨਵੀ ਚਾਰ ਦਿਨਾਂ ਤੋਂ ਲਾਪਤਾ ਹਨ। ਪੁਲਿਸ ਨੇ ਇਸ ਮਾਮਲੇ 'ਚ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਔਰਤ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਸ਼ਾਲੂ ਦਾ ਵਿਆਹ 28 ਅਪ੍ਰੈਲ 2018 ਨੂੰ ਰਜਤ ਨਾਲ ਹੋਇਆ ਸੀ। ਦੋਵਾਂ ਨੇ ਇਕ-ਦੂਜੇ ਨੂੰ ਪਿਆਰ ਕੀਤਾ ਅਤੇ ਘਰ ਵਾਲਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ। 2019 ਵਿੱਚ ਉਨ੍ਹਾਂ ਦੀ ਬੇਟੀ ਸ਼ਾਨਵੀ ਦਾ ਜਨਮ ਹੋਇਆ ਸੀ।

 ਇਹ ਵੀ ਪੜ੍ਹੋ: Khalsa Mata Sahib Kaur ji: ਜਨਮ ਦਿਹਾੜੇ 'ਤੇ ਵਿਸ਼ੇਸ਼ : ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ 

ਔਰਤ ਦੇ ਪਤੀ ਰਜਤ ਨੇ ਦੱਸਿਆ ਕਿ ਉਹ ਗੋਵਿੰਦਪੁਰਾ ਮਨੀਮਾਜਰਾ ਵਿੱਚ ਰਹਿੰਦਾ ਹੈ। 29 ਤਰੀਕ ਨੂੰ ਦੁਪਹਿਰ 12:00 ਵਜੇ ਉਸ ਦੀ ਪਤਨੀ ਸ਼ਾਲੂ ਅਤੇ ਬੇਟੀ ਸ਼ਾਨਵੀ ਮਨੀਮਾਜਰਾ ਦੇ ਮੁਹੱਲਾ 12 ਭਰਮਾਲ ਕੁਆਂ ਵਿਖੇ ਆਪਣੇ ਪੇਕੇ ਘਰ ਗਈਆਂ ਹੋਈਆਂ ਸਨ। ਇਸ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਨੇ 29 ਅਕਤੂਬਰ ਨੂੰ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ।

 ਇਹ ਵੀ ਪੜ੍ਹੋ: Himachal Horse News: ਹਿਮਾਚਲ ਦੇ ਕੁਫਰੀ 'ਚ ਨਹੀਂ ਦਿਸਣਗੇ ਜ਼ਿਆਦਾ ਘੋੜੇ, ਲੱਗੀ ਪਾਬੰਦੀ 

ਪੁਲਿਸ ਨੇ ਇਸ ਮਾਮਲੇ 'ਚ ਲਾਪਤਾ ਔਰਤ ਨਾਲ ਜੁੜੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਔਰਤ ਦੇ ਪਿਤਾ ਮਦਨਲਾਲ ਦੀ ਸ਼ਿਕਾਇਤ 'ਤੇ ਪੁਲਿਸ 'ਚ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਹੁਣ ਤੱਕ ਦੀ ਪੁਲਿਸ ਜਾਂਚ ਵਿਚ ਇੱਕ ਫਾਇਨਾਂਸਰ ਦਾ ਨਾਮ ਸਾਹਮਣੇ ਆ ਰਿਹਾ ਹੈ। ਪੁਲਿਸ ਉਸਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਮਾਮਲੇ 'ਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਲਾਪਤਾ ਔਰਤ ਇਸ ਫਾਈਨਾਂਸਰ ਤੋਂ ਵਿਆਜ 'ਤੇ ਪੈਸੇ ਲੈਂਦੀ ਸੀ ਪਰ ਪੁਲਿਸ ਨੂੰ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਉਸਨੇ ਇਹ ਪੈਸਾ ਕਿੱਥੇ ਖਰਚ ਕੀਤਾ। ਹੁਣ ਪੁਲਿਸ ਇਸ ਫਾਇਨਾਂਸਰ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।