ਕਿਸਾਨ ਅੰਦੋਲਨ ਤੋਂ ਗੁੱਸੇ 'ਚ ਆਏ ਕੇਂਦਰੀ ਮੰਤਰੀ ਕਟਾਰੀਆ, ਦਿਤਾ ਵਿਵਾਦਿਤ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਤੋਂ ਗੁੱਸੇ 'ਚ ਆਏ ਕੇਂਦਰੀ ਮੰਤਰੀ ਕਟਾਰੀਆ, ਦਿਤਾ ਵਿਵਾਦਿਤ ਬਿਆਨ

image

ਕਿਹਾ, ਜੇਕਰ ਕਿਸਾਨਾਂ ਨੂੰ ਵਿਰੋਧ ਹੀ ਕਰਨਾ ਸੀ ਤਾਂ ਉਹ ਕੀਤੇ ਹੋਰ ਮਰ ਲੈਂਦੇ


ਅੰਬਾਲਾ, 1 ਦਸੰਬਰ : ਹਰਿਆਣਾ ਦੇ ਅੰਬਾਲਾ 'ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰਖਣ ਪੁੱਜੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿਤਾ ਹੈ। ਕਿਸਾਨਾਂ ਦੇ ਵਿਰੋਧ ਤੋਂ ਗੁੱਸੇ 'ਚ ਆਏ ਕਟਾਰੀਆ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਵਿਰੋਧ ਹੀ ਕਰਨਾ ਸੀ ਤਾਂ ਉਹ ਕਿਤੇ ਹੋਰ ਮਰ ਲੈਂਦੇ। ਦਰਅਸਲ ਕਟਾਰੀਆ ਦੇ ਅੰਬਾਲਾ ਪੁੱਜਣ 'ਤੇ ਕਿਸਾਨ ਸੰਗਠਨਾਂ ਦੇ ਲੋਕਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਗਟਾਇਆ। ਇਸ ਦੌਰਾਨ ਮੋਦੀ ਸਰਕਾਰ ਤੋਂ ਕਟਾਰੀਆ ਖ਼ਿਲਾਫ਼ ਕਿਸਾਨਾਂ ਨੇ ਖ਼ੂਬ ਨਾਹਰੇਬਾਜ਼ੀ ਕੀਤੀ। ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਅੰਬਾਲਾ 'ਚ 7-8 ਪ੍ਰੋਗਰਾਮ ਹਨ। ਜੇਕਰ ਕਿਸਾਨਾਂ ਨੂੰ ਉਨ੍ਹਾਂ ਦਾ ਵਿਰੋਧ ਹੀ ਕਰਨਾ ਸੀ ਤਾਂ ਕਿਤੇ ਹੋਰ ਮਰ ਲੈਂਦੇ। ਮੈਂ ਭਗਵਾਨ ਤੋਂ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਚੰਗੀ ਬੁੱਧੀ ਦੇਵੇ। ਉਥੇ ਵਿਰੋਧ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਉਹ ਦਮ ਲੈਣਗੇ। ਕਟਾਰੀਆ ਪੰਜ ਸਾਲ 'ਚ ਨਜ਼ਰ ਨਹੀਂ ਆਏ ਅਤੇ ਹੁਣ ਜਦੋਂ ਨਜ਼ਰ ਆਏ ਤਾਂ ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਿਸਾਨਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਦਰਜ ਕੀਤੇ ਗਏ ਮੁਕੱਦਮਿਆਂ ਦਾ ਵੀ ਵਿਰੋਧ ਕੀਤਾ।