image
ਨਵੀਂ ਦਿੱਲੀ, 1 ਦਸੰਬਰ : ਭਾਰਤ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸਬੰਧ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਥੇ ਦੇ ਹੋਰ ਆਗੂਆਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ 'ਤੇ ਮੰਗਲਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਨੂੰ ''ਗੁੰਮਰਾਹ ਸੂਚਨਾਵਾਂ'' 'ਤੇ ਆਧਾਰਿਤ ਅਤੇ ''ਗ਼ੈਰ ਜ਼ਰੂਰੀ'' ਦਸਿਆ ਕਿਉਂਕਿ ਇਹ ਮਾਮਲਾ ਇਕ ਤੋਕਤੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਿਤ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ''ਅਸੀਂ ਕੈਨੇਡਾਈ ਨੇਤਾਵਾਂ ਵਲੋਂ ਭਾਰਤ 'ਚ ਕਿਸਾਨਾਂ ਨਾਲ ਸਬੰਧਤ ਕੁੱਝ ਅਜਿਹੀਆਂ ਟਿਪਣੀਆਂ ਨੂੰ ਦੇਖਿਆ ਹੈ ਜੋ ਗੁੰਮਰਾਹ ਕਰਨ ਵਾਲੀਆਂ ਸੂਚਨਾਵਾਂ 'ਤੇ ਆਧਾਰਤ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਅਨੁਚਿਤ ਹਨ, ਖ਼ਾਸਕਰ ਜਦੋਂ ਉਹ ਇਕ ਲੋਕਤੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ।'' (ਪੀਟੀਆਈ)