'ਸਪੋਕਸਮੈਨ' ਨੇ ਬਿਨਾਂ ਪੱਖਪਾਤ ਤੋਂ ਸਚਾਈ ਛਾਪ ਕੇ ਲੋਕਾਂ ਦੇ ਦਿਲਾਂ 'ਚ ਵਖਰੀ ਥਾਂ ਬਣਾਈ : ਆਗੂ
'ਸਪੋਕਸਮੈਨ' ਨੇ ਬਿਨਾਂ ਪੱਖਪਾਤ ਤੋਂ ਸਚਾਈ ਛਾਪ ਕੇ ਲੋਕਾਂ ਦੇ ਦਿਲਾਂ 'ਚ ਵਖਰੀ ਥਾਂ ਬਣਾਈ : ਆਗੂ
ਸਬ ਦਫ਼ਤਰ ਲੁਧਿਆਣਾ 'ਚ ਪਾਠਕਾਂ ਨੇ ਕੇਕ ਕੱਟ ਕੇ ਮਨਾਈ ਸਪੋਕਸਮੈਨ ਦੀ 16ਵੀਂ ਵਰ੍ਹੇਗੰਢ
ਲੁਧਿਆਣਾ, 1 ਦਸੰਬਰ (ਰਾਮਜੀ ਦਾਸ ਚੋਹਾਨ/ਆਰ ਪੀ ਸਿੰਘ): ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ 16ਵੇਂ ਸਾਲ ਵਿਚ ਦਾਖ਼ਲ ਹੋਣ 'ਤੇ ਸਥਾਨਕ ਸ਼ਹਿਰ ਦੇ ਸਮੂਹ ਪਾਠਕਾਂ ਵਲੋਂ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ। ਹਰ ਸਾਲ ਮਨਾਈ ਜਾਂਦੀ ਵਰ੍ਹੇਗੰਢ ਦੀ ਤਰ੍ਹਾਂ ਇਸ ਵਾਰ ਕੋਵਿਡ-19 ਨੂੰ ਮੱਦੇਨਜ਼ਰ ਰਖਦੇ ਹੋਏ ਸਥਾਨਕ ਪੱਖੋਵਾਲ ਰੋਡ 'ਤੇ ਨਵਰੰਗ ਦੀ ਚੌਥੀ ਮੰਜ਼ਲ ਤੇ ਸਥਿਤ ਰੋਜ਼ਾਨਾ ਸਪੋਕਸਮੈਨ ਦੇ ਸਬ ਦਫ਼ਤਰ ਵਿਖੇ ਪੱਤਰਕਾਰ ਰਾਮਜੀ ਦਾਸ ਚੋਹਾਨ ਦੀ ਅਗਵਾਈ 'ਚ ਸਮੂਹ ਪੱਤਰਕਾਰਾਂ ਵਲੋਂ ਕਰਵਾਏ ਗਏ ਸਾਦੇ ਸਮਾਰੋਹ ਦੌਰਾਨ ਕੁਲਦੀਪ ਸਿੰਘ ਖ਼ਾਲਸਾ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ (ਅਹਿ.), ਬੂਟਾ ਸਿੰਘ ਗੁਰਦਾਸ ਹੈੱਡ ਗ੍ਰੰਥੀ ਗੁਰਦਵਾਰਾ ਛੱਲਾ ਸਾਹਿਬ ਮੋਹੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕੇਕ ਕੱਟ ਕੇ ਸਪੋਕਸਮੈਨ ਅਦਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਪੋਕਸਮੈਨ ਅਖ਼ਬਾਰ ਅਤੇ ਇਸ ਦੇ ਪੱਤਰਕਾਰ ਨੇ ਬਿਨਾਂ ਪੱਖਪਾਤ ਤੋਂ ਖ਼ਬਰਾਂ ਛਾਪ ਕੇ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਵਖਰੀ ਥਾਂ ਬਣਾਈ ਹੈ।
ਇਸ ਮੌਕੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਅਪਣੇ ਵਲੋਂ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣਗੇ। ਅਦਾਰਾ ਸਪੋਕਸਮੈਨ ਨੇ ਜਿਥੇ ਸਮਾਜ ਵਿਚ ਫੈਲੀਆਂ ਬੁਰਾਈਆਂ ਨਾਲ ਲੜ ਕੇ ਸੱਚ ਸਾਹਮਣੇ ਲਿਆਉਣ ਵਿਚ ਅਹਿੰਮ ਰੋਲ ਅਦਾ ਕੀਤਾ ਹੈ ਅਤੇ ਹਰ ਇਕ ਵਰਗ ਦੇ ਹਿਤਾਂ ਦੀ ਦਬੀ ਅਵਾਜ਼ ਨੂੰ ਉਠਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ ਉਥੇ ਹੀ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ ਕੋਨੇ 'ਤੇ ਪਹੁੰਚਾਉਣ ਲਈ ਪਿੰਡ ਬਪਰੌਰ ਵਿਖੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਕਰਵਾ ਕੇ ਲੋਕਾਈ ਲਈ ਇਕ ਵਖਰੀ ਉਦਾਹਰਣ ਪੇਸ਼ ਕੀਤੀ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਲਈ ਚਾਨਣ ਮੁਨਾਰਾ ਹੋਵੇਗਾ।
(ਵਿਦਵਾਨਾਂ ਦੇ ਵਿਚਾਰ ਸਫ਼ਾ 8 'ਤੇ)
ਸਬ ਆਫ਼ਿਸ ਲੁਧਿਆਣਾ ਵਿਖੇ ਕੁਲਦੀਪ ਸਿੰਘ ਖ਼ਾਲਸਾ, ਬੂਟਾ ਸਿੰਘ, ਅਦਾਰਾ ਸਪੋਕਸਮੈਨ, ਜ਼ਿਲ੍ਹਾ ਇੰਚਾਰਜ ਰਾਮਜੀ ਦਾਸ ਚੋਹਾਨ ਸਮੇਤ ਸਮੂਹ ਪੱਤਰਕਾਰਾਂ ਨੂੰ ਕੇਕ ਕੱਟ ਕੇ ਵਰ੍ਹੇਗੰਢ ਵਧਾਈ ਦਿੰਦੇ ਹੋਏ।