ਪਾਕਿਸਤਾਨ ਜਾ ਰਹੇ NRI ਤੋਂ 32 ਬੋਰ ਦੇ ਚਾਰ ਜ਼ਿੰਦਾ ਕਾਰਤੂਸ ਬਰਾਮਦ
ਇਹ ਐਨਆਰਆਈ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਟਰ ਕਲਾਂ ਨਾਲ ਸੰਬੰਧਿਤ ਹੈ ਫਿਲਹਾਲ ਇਹ ਕਨੈਡਾ ਵਿਚ ਰਹਿੰਦਾ ਹੈ।
Four live cartridges of 32 bore were recovered from an NRI going to Pakistan
ਕਰਤਾਰਪੁਰ ਸਾਹਿਬ - ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਇਕ ਐਨਆਰਆਈ ਕੋਲੋਂ 32 ਬੋਰ ਦੇ ਚਾਰ ਜਿੰਦਾ ਕਾਰਤੂਸ ਅਤੇ ਇਕ ਖਾਲੀ ਖੋਲ ਬਰਾਮਦ ਹੋਇਆ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਨੁਸਾਰ ਕਰਤਾਰਪੁਰ ਕੋਰੀਡੋਰ ਦੀ ਆਈਪੀਸੀ ਵਿਚ ਮੌਜੂਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਦੌਰਾਨ ਇਹ ਕਾਰਤੂਸ ਹਰਪਾਲ ਸਿੰਘ ਐਨਆਰਆਈ ਨਿਵਾਸੀ ਬੁੱਟਰ ਕਲਾਂ ਕੋਲੋ ਬਰਾਮਦ ਕੀਤੇ।
ਇਹ ਐਨਆਰਆਈ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਟਰ ਕਲਾਂ ਨਾਲ ਸੰਬੰਧਿਤ ਹੈ ਫਿਲਹਾਲ ਇਹ ਕਨੈਡਾ ਵਿਚ ਰਹਿੰਦਾ ਹੈ। ਬੀਐਸਐਫ ਨੇ ਇਸ ਨੂੰ ਇਸ ਦੇ ਕਾਗਜ਼ਾਤ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿਥੇ ਇਸ ਦੀ ਜਾਂਚ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ। ਜਾਂਚ ਵਿਚ ਦੱਸਿਆ ਗਿਆ ਕਿ ਇਹ ਕਾਰਤੂਸ ਉਸਦੇ ਬੇਗ ਵਿਚ ਗਲਤੀ ਨਾਲ ਆ ਗਏ ਸੀ ਫਿਲਹਾਲ ਮਾਮਲਾ ਅਜੇ ਵੀ ਜਾਂਚ ਅਧੀਨ ਹੈ।