Punjab News: 5 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਸਰਹੱਦ ਨਹਿਰ ’ਚੋਂ ਮਿਲੀ ਦੇਹ
Punjab News: ਮ੍ਰਿਤਕ ਰਸ਼ਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜ਼ਾਇਜ ਸਬੰਧ ਸਨ।
Punjab News: ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦੇ ਪਿੰਡ ਹਾਮਦ ਚੱਕ ਤੋਂ ਪੰਜ ਦਿਨਾਂ ਤੋਂ ਗਾਇਬ ਰਸ਼ਪਾਲ ਸਿੰਘ ਦੀ ਦੇਹ ਘੱਲ ਖੁਰਦ ਨਹਿਰਾਂ ਵਿੱਚੋਂ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜ ਦਿਨ ਪਹਿਲਾਂ ਰਸ਼ਪਾਲ ਸਿੰਘ ਪੈਸੇ ਦੇ ਲੈਣ ਦੇਣ ਨੂੰ ਕਹਿ ਕੇ ਘਰੋਂ ਗਿਆ ਸੀ ਪਰ ਉਹ ਘਰ ਨਹੀਂ ਪਰਤਿਆ। ਉਸ ਤੋਂ ਬਾਅਦ ਜਦ ਉਸ ਦੀ ਤਲਾਸ਼ ਕੀਤੀ ਗਈ ਤਾਂ ਉਹ ਨਹੀਂ ਮਿਲਿਆ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਵਿੱਚ ਵੀ ਦਰਜ ਕਰਾਈ ਗਈ ਅਤੇ ਭਾਲ ਦੇ ਦੌਰਾਨ ਗੁਰਦਿੱਤੀ ਵਾਲਾ ਹੈਡ ਤੋਂ ਨਹਿਰ ਕਿਨਾਰੇ ਰਸ਼ਪਾਲ ਦਾ ਮੋਟਰਸਾਈਕਲ ਅਤੇ ਸਮਾਨ ਬਰਾਮਦ ਹੋਇਆ ਸੀ ਜਿਸ ਤੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਹੁਣ ਉਸ ਦੀ ਲਾਸ਼ ਘੱਲ ਖੁਰਦ ਨਹਿਰਾਂ 'ਚ ਮਿਲੀ ਹੈ। ਜਿਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ।
ਮ੍ਰਿਤਕ ਰਸ਼ਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜ਼ਾਇਜ ਸਬੰਧ ਸਨ। ਜਿਸ ਕਰ ਕੇ ਉਸ ਦੀ ਮੌਤ ਹੋਈ ਹੈ। ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮਾਮਲੇ ਦੀ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਰਸ਼ਪਾਲ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਇਸ ਦਾ ਮੋਟਰਸਾਈਕਲ ਅਤੇ ਹੋਰ ਸਮਾਨ ਗੁਰਦਿੱਤੀ ਵਾਲਾ ਹੈਡ ਪਾਸ ਬਰਾਮਦ ਹੋਇਆ ਸੀ ਅਤੇ ਇਹ ਕੁਝ ਦਿਨ ਤੋਂ ਲਾਪਤਾ ਸੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਾਕਟਰ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।