GST ਵਿਭਾਗ ਦੀ ਟੀਮ ਨੇ ਲੁਧਿਆਣਾ ’ਚ ਕਾਸਮੈਟਿਕ ਦੀ ਦੁਕਾਨ ’ਤੇ ਮਾਰਿਆ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਕਾਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਕੀਤੀ ਗਈ ਜਾਂਚ

GST Department team raids cosmetic shop in Ludhiana

ਲੁਧਿਆਣਾ : ਟੈਕਸ ਚੋਰੀ ਦੇ ਸ਼ੱਕ ’ਚ ਲੁਧਿਆਣਾ ਦੀ ਮਸ਼ਹੂਰ ਮਨੀ ਰਾਮ-ਬਲਵੰਤ ਰਾਏ ਕਾਸਮੈਟਿਕ ਦੁਕਾਨ 'ਤੇ ਜੀ.ਐਸ.ਟੀ. ਦੀ ਟੀਮ ਵੱਲੋਂ ਅਚਾਨਕ ਛਾਪਾ ਮਾਰਿਆ ਗਿਆ । ਛਾਪੇਮਾਰੀ ਦੌਰਾਨ ਦੁਕਾਨ ’ਚ ਕਿਸੇ ਦੇ ਆਉਣ ’ਤੇ ਅਤੇ ਦੁਕਾਨ ਤੋਂ ਬਾਹਰ ਜਾਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਟੀਮ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।
ਇੱਕ ਕਰਮਚਾਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੀਆਂ ਰੁਟੀਨ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ  ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਜਾਂਚ ਪੜਤਾਲ ਦੀ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ ।  ਵਿਭਾਗੀ ਕਾਰਵਾਈ ਪੂਰੀ ਹੋਣ ਤੱਕ ਦੁਕਾਨਾਂ ਦੇ ਆਮ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਜੀ.ਐਸ.ਟੀ. ਵਿਭਾਗ ਵੱਲੋਂ ਇਸ ਜਾਂਚ ਪੜਤਾਲ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।