ਭਾਜਪਾ ਕਿਸਾਨਾਂ ਦੇ ਮੁੱਦੇ ਦਾ ਅੰਤਰ-ਰਾਸ਼ਟਰੀਕਰਨ ਕਰਨ ਦੀ ਬਜਾਏ ਕਿਸਾਨਾਂ ਦੀ ਮੰਗ ਮੰਨੇ: ਜਾਖੜ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕਿਸਾਨਾਂ ਦੇ ਮੁੱਦੇ ਦਾ ਅੰਤਰ-ਰਾਸ਼ਟਰੀਕਰਨ ਕਰਨ ਦੀ ਬਜਾਏ ਕਿਸਾਨਾਂ ਦੀ ਮੰਗ ਮੰਨੇ: ਜਾਖੜ

image

ਚੰਡੀਗੜ੍ਹ, ਨਵੀਂ ਦਿੱਲੀ, 2 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਖਿਆ ਹੈ ਕਿ ਅਸੀ ਇਸ ਗੱਲ ਦੇ ਵਿਰੁਧ ਹਾਂ ਕਿ ਕੋਈ ਬਾਹਰੀ ਮੁਲਕ ਸਾਡੇ ਦੇਸ਼ ਦੇ ਅੰਦਰੂਨੀ ਮੁੱਦਿਆਂ ਵਿਚ ਦਖ਼ਲ ਦੇਵੇ ਪਰ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਕਿ ਉਹ ਬਿਨ੍ਹਾਂ ਦੇਰੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ¢ ਅੱਜ ਜੰਤਰ ਮੰਤਰ ਵਿਖੇ ਸੰਸਦ ਦਾ ਸੀਤਕਾਲੀਨ ਸੈਸ਼ਨ ਬੁਲਾਏ ਜਾਣ ਦੀ ਮੰਗ ਦੇ ਹੱਕ ਵਿਚ ਧਰਨਾ ਦੇ ਰਹੇ ਕਾਂਗਰਸ ਦੇ ਸਾਂਸਦਾ ਨੂੰ ਮਿਲਣ ਪੁੱਜੇ ਸੁਨੀਲ ਜਾਖੜ ਨੇ ਕਿਹਾ ਕਿ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜ਼Ïਨਸਨ ਨੂੰ ਵੀ ਭਾਰਤ ਦÏਰੇ ਤੇ ਆਉਣ ਵੇਲੇ ਸੋਚਣਾ ਪਵੇਗਾ ਕਿਉਂਕਿ ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿਚ ਪ੍ਰਭਾਵਸ਼ਾਲੀ ਗਿਣਤੀ ਵਿਚ ਮÏਜੂਦ ਹਨ¢ ਸੁਨੀਲ ਜਾਖੜ ਨੇ ਇਸ ਮÏਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਕਿਸਾਨਾਂ ਦੇ ਮੁੱਦੇ ਨੂੰ ਉਲਝਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮੁੱਦੇ ਦਾ ਪਹਿਲਾਂ ਹੀ ਅੰਤਰਰਾਸ਼ਟਰੀਕਰਨ ਹੋ ਚੁੱਕਾ ਹੈ, ਇਸ ਲਈ ਇਸ ਮੁੱਦੇ ਦਾ ਛੇਤੀ ਹਲ ਹੀ ਦੇਸ਼ ਹਿੱਤ ਵਿਚ ਹੈ¢ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਗ਼ੈਰ ਜ਼ਿੰਮੇਵਾਰਨਾ ਬਿਆਨ ਦੇਣੇ ਬੰਦ ਕਰਨ ਅਤੇ ਅਪਣੇ ਹੀ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਨ¢ ਸੁਨੀਲ ਜਾਖੜ ਨੇ ਕਿਹਾ ਕਿ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਸਬੰਧੀ ਬਿਆਨ ਦਿਤਾ ਸੀ ਤਾਂ ਵੀ ਅਸੀ ਇਸ ਦੀ ਨਿੰਦਾ ਕੀਤੀ ਸੀ ਅਤੇ ਹੁਣ ਵੀ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਦੇਸ਼ ਦੇ ਅੰਦਰੂਨੀ ਮਸਲਿਆਂ ਵਿਚ ਕਿਸੇ ਵੀ ਬਾਹਰੀ ਦਾ ਦਖ਼ਲ ਹੋਵੇ ਇਸ ਲਈ ਪਾਰਟੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਮਸਲੇ ਦਾ ਤੁਰਤ ਕਿਸਾਨਾਂ ਦੀ ਇੱਛਾ ਅਨੁਸਾਰ ਹੱਲ ਕੀਤਾ ਜਾਵੇ¢