ਪੰਜਾਬੀਆਂ ਨਾਲ ਕੇਂਦਰ ਸਰਕਾਰ ਨੇ ਗ਼ਲਤ ਸਿੰਗ ਫਸਾਏ : ਹਾਰਦਿਕ ਪਟੇਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀਆਂ ਨਾਲ ਕੇਂਦਰ ਸਰਕਾਰ ਨੇ ਗ਼ਲਤ ਸਿੰਗ ਫਸਾਏ : ਹਾਰਦਿਕ ਪਟੇਲ

image

ਚੰਡੀਗੜ੍ਹ, 2 ਜਨਵਰੀ (ਸੁਰਜੀਤ ਸਿੰਘ ਸੱਤੀ): ਕਿਸਾਨੀ ਸੰਘਰਸ਼ ਨੇ ਜਿਥੇ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਦੇ ਅਕਸ ਪ੍ਰਤੀ ਦੁਨੀਆਂ ਭਰ ਵਿਚ ਫੈਲੇ ਭਰਮ ਦੂਰ ਕਰ ਦਿਤੇ ਹਨ, ਉਥੇ ਇਹ ਗੱਲ ਵੀ ਉਠਣ ਲੱਗੀ ਹੈ ਕਿ ਕੇਂਦਰ ਸਰਕਾਰ ਦੇ ਸੱਤਾਧਾਰੀਆਂ ਦੇ ਨੁਮਾਇੰਦਿਆਂ ਵਲੋਂ ਸਿੱਖਾਂ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ¢ ਇਹ ਗੱਲ ਕਹੀ ਜਾਣ ਲੱਗੀ ਹੈ ਕਿ ਜਦੋਂ ਤਕ ਸਿੱਖ ਸਰਕਾਰ ਨਾਲ ਸੀ, ਉਦੋਂ ਤਕ ਉਨ੍ਹਾਂ ਨੂੰ ਦੇਸ਼ ਭਗਤ ਮੰਨਿਆ ਜਾਂਦਾ ਰਿਹਾ ਪਰ ਜਦੋਂ ਤਿੰਨ ਕਾਲੇ ਕਾਨੂੰਨਾਂ ਕਾਰਨ ਖ਼ਤਰਾ ਪੈਦਾ ਹੋਣ 'ਤੇ ਉਹੀ ਸਿੱਖ ਖ਼ਾਲਿਸਤਾਨੀ ਦਿਸਣ ਲੱਗਾ¢ 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਜਰਾਤ ਦੇ ਨੌਜਵਾਨ ਕ੍ਰਾਂਤੀਕਾਰੀ ਆਗੂ ਹਾਰਦਿਕ ਪਟੇਲ ਨੇ ਕਿਸਾਨੀ ਮੁੱਦੇ 'ਤੇ ਇਕ ਟੀਵੀ ਇੰਟਰਵਿਊ ਦÏਰਾਨ ਕੀਤਾ¢ ਹਾਰਦਿਕ ਦਾ ਕਹਿਣਾ ਹੈ ਕਿ ਪੰਜਾਬੀਆਂ ਨਾਲ ਕੇਂਦਰ ਸਰਕਾਰ ਨੇ ਗ਼ਲਤ ਸਿੰਗ ਫਸਾ ਲਏ ਹਨ ਤੇ ਕਿਸਾਨੀ ਮੰਗਾਂ ਨਾ ਮੰਨਣ ਲਈ ਬੇਵਜ੍ਹਾ ਅੜੀਅਲ ਰਵਈਆ ਅਪਣਾਇਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਆਜ਼ਾਦੀ ਮÏਕੇ ਫਾਂਸੀ 'ਤੇ ਚੜ੍ਹਨ ਵਾਲੇ ਕੁਲ 73 ਦੇਸ਼ ਭਗਤਾਂ ਵਿਚੋਂ 50 ਤੋਂ ਵੱਧ ਲੋਕ ਪੰਜਾਬ ਦੇ ਸੀ ਤੇ ਅੱਜ ਵੀ ਪੰਜਾਬੀ ਸਰਹੱਦਾਂ 'ਤੇ ਡਟੇ ਹੋਏ ਹਨ¢ ਹਾਰਦਿਕ ਨੇ ਕਿਹਾ ਕਿ ਪੰਜਾਬੀ ਤੇ ਸਿੱਖ ਸਿਰਫ਼ ਪੰਜਾਬ ਵਿਚ ਹੀ ਨਹੀਂ ਹਨ, ਸਗੋਂ ਪੂਰੇ ਵਿਸ਼ਵ ਵਿਚ ਹਨ ਤੇ ਇਸੇ ਦਾ ਸਿੱਟਾ ਹੈ ਕਿ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਭਾਰਤ ਵਿਚਲੇ ਕਿਸਾਨ ਅੰਦੋਲਨ ਬਾਰੇ ਬੋਲ ਰਹੀਆਂ ਹਨ¢