ਨਹੀਂ ਲਗਾਵਾਂਗਾ ਕੋਰੋਨਾ ਵੈਕਸੀਨ, ਮੈਨੂੰ ਭਾਜਪਾ ਦੇ ਟੀਕੇ 'ਤੇ ਭਰੋਸਾ ਨਹੀਂ : ਅਖਿਲੇਸ਼ ਯਾਦਵ 

ਏਜੰਸੀ

ਖ਼ਬਰਾਂ, ਪੰਜਾਬ

ਨਹੀਂ ਲਗਾਵਾਂਗਾ ਕੋਰੋਨਾ ਵੈਕਸੀਨ, ਮੈਨੂੰ ਭਾਜਪਾ ਦੇ ਟੀਕੇ 'ਤੇ ਭਰੋਸਾ ਨਹੀਂ : ਅਖਿਲੇਸ਼ ਯਾਦਵ 

image

ਕਿਹਾ, ਜਦੋਂ ਸਾਡੀ ਸਰਕਾਰ ਆਵੇਗੀ ਤਾਂ ਸਾਰਿਆਂ ਨੂੰ ਲਗੇਗਾ ਮੁਫ਼ਤ ਟੀਕਾ

 ਲਖਨਊ , 2 ਜਨਵਰੀ : ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਹਮਲਾ ਕਰਦਿਆਂ ਕਿਹਾ,''ਮੈਂ ਅਜੇ ਕੋਰੋਨਾ ਵਾਇਰਸ ਵੈਕਸੀਨ ਨਹੀਂ ਲਗਾਵਾਂਗਾ, ਕਿਉਾਕਿ ਮੈਨੂੰ ਭਾਜਪਾ 'ਤੇ ਭਰੋਸਾ ਨਹੀਂ ਹੈ |'' 
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਜਿਹੜੀ ਸਰਕਾਰ ਤਾੜੀਆਂ ਅਤੇ ਥਾਲੀਆਂ ਵਜਵਾ ਰਹੀ ਹੈ, ਉਹ ਟੀਕਾਕਰਨ ਲਈ ਏਨੀ ਵੱਡੀ ਚੇਨ ਕਿਉਾ ਬਣਾ ਰਹੀ ਹੈ | ਸਿਰਫ਼ ਤਾੜੀਆਂ ਅਤੇ ਥਾਲੀਆਂ ਵਜਾ ਕੇ ਕੋਰੋਨਾ ਭਜਾ ਦਿਉ ਨਾ | ਉਨ੍ਹਾਂ ਕਿਹਾ, Tਮੈਂ ਇਸ ਵੇਲੇ ਕੋਰੋਨਾ ਵਾਇਰਸ ਟੀਕਾ ਨਹੀਂ ਲਗਾਵਾਂਗਾ | ਮੈਂ ਕਿਸ ਤਰ੍ਹਾਂ ਭਾਜਪਾ ਦੇ ਟੀਕੇ ਤੇ ਭਰੋਸਾ ਕਰ ਸਕਦਾ ਹਾਂ | ਜਦੋਂ ਸਾਡੀ ਸਰਕਾਰ ਬਣੇਗੀ ਤਾਂ ਸਾਰਿਆਂ ਨੂੰ ਮਫ਼ਤ ਟੀਕਾ ਮਿਲੇਗਾ | ਅਸੀਂ ਭਾਜਪਾ ਦਾ ਟੀਕਾ ਨਹੀਂ ਲਗਵਾ ਸਕਦੇ |U
ਅਯੁੱਧਿਆ ਤੋਂ ਆਏ ਸੰਤਾਂ, ਮੌਲਾਨਾ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਜ ਯੂਪੀ ਦੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ | ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਗੰਗਾ ਜਮੁਨੀ ਤਹਿਜ਼ੀਬ ਇਕ ਦਿਨ ਵਿਚ ਨਹੀਂ ਬਣੀ, ਇਸ ਨੂੰ ਬਣਾਉਣ 'ਚ ਹਜ਼ਾਰਾਂ ਸਾਲ ਲੱਗ ਗਏ ਹਨ | ਮੈਂ ਬਹੁਤ ਧਾਰਮਕ ਵਿਅਕਤੀ ਹਾਂ | 

ਭਗਵਾਨ ਰਾਮ ਸਭ ਦੇ ਹਨ, ਸਾਰੇ ਸੰਸਾਰ ਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਅਯੁੱਧਿਆ ਦੇ ਉਨ੍ਹਾਂ ਕਿਸਾਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ, ਜਿਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਅਯੁੱਧਿਆ 'ਚ ਸਿਰਫ਼ ਦੋ ਦਿਨਾਂ ਦੀਵਾਲੀ ਮਨਾਈ ਜਾ ਰਹੀ ਹੈ | ਜੇ ਸਾਡੀ ਸਰਕਾਰ ਆਉਾਦੀ ਹੈ ਤਾਂ ਇਹ ਅਯੁੱਧਿਆ ਵਿਚ ਪੂਰੇ ਸਾਲ ਦੀਵਾਲੀ ਹੋਵੇਗੀ | ਜੇ ਸਾਡੀ ਸਰਕਾਰ ਆਉਾਦੀ ਹੈ ਤਾਂ ਅਯੁੱਧਿਆ ਵਿਚ ਨਗਰ ਨਿਗਮ ਦਾ ਕੋਈ ਟੈਕਸ ਨਹੀਂ ਲਗੇਗਾ | ਸਾਬਕਾ ਮੁੱਖ ਮੰਤਰੀ ਨੇ ਅੱਗੇ ਭਾਜਪਾ 'ਤੇ ਝੂਠੇ ਵਾਅਦੇ ਕਰਨ ਦਾ ਦੋਸ ਲਾਇਆ |    
    (ਪੀਟੀਆਈ)