ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ 50 ਕੁਇੰਟਲ ਵੇਸਣ ਦੀਆਂ ਪਿੰਨੀਆਂ

ਏਜੰਸੀ

ਖ਼ਬਰਾਂ, ਪੰਜਾਬ

ਪੰਚਾਇਤ ਘਰ ’ਚ ਟੈਂਟ ਲਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ  ਹਨ

Pinnacles of Vesna

 ਮੁਹਾਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ।  ਲੋਕਾਂ ਵੱਲੋਂ ਦਿੱਲੀ ਬਾਰਡਰ ਤੇ  ਡਟੇ ਕਿਸਾਨਾਂ ਲਈ ਹਰ ਪ੍ਰਕਾਰ ਦੀ ਸੇਵਾ ਕੀਤੀ ਜਾ ਰਹੀ ਹੈ। ਹਰ ਪਿੰਡ ਹਰ ਸ਼ਹਿਰ ਤੋਂ ਕਿਸਾਨਾਂ ਲਈ ਲੋੜੀਦੀਆਂ ਵਸਤੂਆਂ ਭੇਜੀਆ ਜਾ ਰਹੀਆਂ ਹਨ।  

ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਧੂਲਕੋਟ ਦੇ ਲੋਕਾ  ਵੱਲੋਂ  ਕਿਸਾਨਾਂ ਲਈ ਵੇਸਣ ਦੀਆਂ ਪਿੰਨੀਆਂ ਤੇ ਸਰੋਂ ਦਾ ਸਾਗ ਤਿਆਰ  ਕੀਤਾ ਦਾ ਰਿਹਾ ਹੈ। ਠੰਡ ’ਚ ਬੈਠੇ ਕਿਸਾਨਾਂ ਲਈ ਪਿੰਡ ਧੂਲਕੋਟ ਦੇ ਵਾਸੀਆਂ ਵਲੋਂ ਲੰਗਰ ਦਾ ਟਰੱਕ ਭੇਜਿਆ ਜਾ ਰਿਹਾ ਹੈ।

ਨਿਰੋਲ ਸੇਵਾ ਸੰਸਥਾ ਦੀ ਅਗਵਾਈ ’ਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪੰਚਾਇਤ ਘਰ ’ਚ ਟੈਂਟ ਲਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ  ਹਨ ਅਤੇ ਸੰਘਰਸ਼ ’ਚ ਜਿੱਤ ਦੀ ਅਰਦਾਸ ਕੀਤੀ ਜਾ ਰਹੀ।