ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਹੁੱਡਾ ਸੈਕਟਰ 'ਚ ਮਿਤਰਵੀਰ ਸਿੰਘ ਦੇ ਗ੍ਰਹਿ ਪੁੱਜੀ

ਏਜੰਸੀ

ਖ਼ਬਰਾਂ, ਪੰਜਾਬ

ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਹੁੱਡਾ ਸੈਕਟਰ 'ਚ ਮਿਤਰਵੀਰ ਸਿੰਘ ਦੇ ਗ੍ਰਹਿ ਪੁੱਜੀ

image

 

ਸ਼ਾਹਬਾਦ ਮਾਰਕੰਡਾ, 2 ਜਨਵਰੀ (ਅਵਤਾਰ ਸਿੰਘ): ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇੇ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਇਤਿਹਾਸਕ ਗੁਰਦੁਆਰਾ ਸੀ੍ਰ ਮਸਤ ਗੜ੍ਹ ਸਾਹਿਬ ਤੋ 27ਵੀ  ਪ੍ਰਭਾਤ ਫੇਰੀ ਸ੍ਰੀ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਸੰਗਤਾਂ ਗਲੀ-ਮੁਹਲੇਆਂ ਵਿਚ ਸ਼ਬਦ-ਕੀਰਤਨ ਦਾ ਗਾਇਨ ਕਰਦੇ ਹੋਏ ਨਿਰੰਜਨ ਸਿੰਘ ਦੇ ਸੱਦੇ ਤੇ ਗੁਰਦੁਆਰਾ ਸਾਹਿਬ ਵਿਖੇ ਸਜਾਈ ਗਈ | ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ, ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਸਰੂਪ ਸਿੰਘ ਦੇ ਜੱਥੇ ਨੇ ਗੁਰਬਾਣੀ- ਕੀਰਤਨ ਰਾਹੀਂ ਸੰਗਤਾਂ ਨੂੰ  ਗੁਰੂ ਚਰਨਾ ਨਾਲ ਜੋੜਿਆ | ਸਬਦੀ ਜੱਥੇ ਦੇ ਵੀਰਾਂ ਅਤੇ ਬੀਬੀਆਂ ਨੇ ਚੜਦੀਕਲਾ ਵਿਚ ਗੁਰਬਾਣੀ ਦੇ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪਤਵੰਤ ਸਿੰਘ ਨੇ ਕੱਥਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਪੂਰਨ ਜੀਵਨ ਤੇ ਰੋਸ਼ਨੀ ਪਾਈ |  ਗੁਰਦੁਆਰਾ ਸਾਹਿਬ ਦੇ ਆਗੂਆਂ ਨੇ ਪ੍ਰਭਾਤ ਫੇਰੀ ਦੇ ਆਯੋਜਕ ਨਿਰਜੰਨ ਸਿੰਘ ਨੂੰ  ਸਿਰੋਪਾਓ ਅਤੇ ਮੋਮੈਟੋ ਭੇਂਟ ਕਰਕੇ ਸਨਮਾਨਿਤ ਕੀਤਾ |
ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਲੋਂ ਕੱਢੀ ਗਈ 25ਵੀਂ ਪ੍ਰਭਾਤ ਫੇਰੀ ਹੁੱਡਾ ਸੈਕਟਰ ਵਿਖੇ ਮਿਤਰਵੀਰ ਸਿੰਘ ਦੇ  ਗ੍ਰਹਿ ਪੁੱਜੀ | ਇਸ ਮੌਕੇ ਆਯੋਜਿਤ ਦੀਵਾਨ ਵਿਚ ਛੋਟੇ ਬੱਚਿਆਂ ਤੋ ਇਲਾਵਾ ਸਬਦੀ ਜੱਥੇ ਦੇ ਵੀਰਾਂ ਅਤੇ ਬੀਬੀਆਂ ਦੇ ਜੱਥੇ ਨੇ ਵੀ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਸਬੇਗ ਸਿੰਘ ਨੇ ਕਥਾ ਕਰਦੇ ਹੋਏ ਦਸਿਆ ਕਿ ਕਿਸ ਤਰ੍ਹਾਂ ਗਨੀ ਖਾਨ ਅਤੇ ਨਬੀ ਖਾਨ ਨੇ ਮੁਸੀਬਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ | ਗੁਰਦੁਆਰਾ ਦੇ ਆਗੂਆ ਵਲੋਂ ਮਿਤਰਵੀਰ ਸਿੰਘ ਨੂੰ   ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ |