ਅਜ਼ੀਜ ਪ੍ਰਤਾਪ ਸਿੰਘ ਖੋਸਾ ਫ਼ਾਊਾਡੇਸ਼ਨ ਐਲਨਾਬਾਦ ਨੇ ਨਵੇਂ ਸਾਲ 'ਤੇ ਸ਼ਹਿਰ ਨੂੰ ਦਿਤੀ ਸੌਗਾਤ

ਏਜੰਸੀ

ਖ਼ਬਰਾਂ, ਪੰਜਾਬ

ਅਜ਼ੀਜ ਪ੍ਰਤਾਪ ਸਿੰਘ ਖੋਸਾ ਫ਼ਾਊਾਡੇਸ਼ਨ ਐਲਨਾਬਾਦ ਨੇ ਨਵੇਂ ਸਾਲ 'ਤੇ ਸ਼ਹਿਰ ਨੂੰ ਦਿਤੀ ਸੌਗਾਤ

image

 

ਸਿਰਸਾ, 3 ਜਨਵਰੀ (ਸੁਰਿੰਦਰਪਾਲ ਸਿੰਘ): ਕਸਬਾ ਐਲਨਾਬਾਦ ਦੀ ਅਜ਼ੀਜ ਪ੍ਰਤਾਪ ਸਿੰਘ ਖੋਸਾ ਫ਼ਾਊਾਡੇਸ਼ਨ ਵਲੋਂ ਸ਼ਹਿਰ ਦੀ ਨੌਹਰ ਰੋਡ ਨਜ਼ਦੀਕ ਸਥਿਤ ਹੁੱਡਾ ਕਾਲੋਨੀ ਦੇ ਸਾਹਮਣੇ ਅਜ਼ੀਜ ਪ੍ਰਤਾਪ ਸਿੰਘ ਯਾਦਗਾਰੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ | ਨੀਂਹ ਪੱਥਰ ਰੱਖੇ ਜਾਣ ਦੀ ਰਸਮ ਮਰਹੂਮ ਅਜ਼ੀਜ ਪ੍ਰਤਾਪ ਸਿੰਘ ਖੋਸਾ ਦੇ ਮਾਤਾ ਅਮਨਦੀਪ ਕੌਰ ਖੋਸਾ ਵਲੋਂ ਨਿਭਾਈ ਗਈ |
ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ,ਫਾਊਡੇਸ਼ਨ ਦੇ ਚੇਅਰਮੈਨ ਅਮਰਪਾਲ ਸਿੰਘ ਖੋਸਾ ਸਹਿਤ ਸ਼ਹਿਰ ਦੇ ਅਨੇਕ ਪਤਵੰਤੇ ਸੱਜਣ ਵੀ ਮੌਜੂਦ ਸਨ | ਇਹ ਜਾਣਕਾਰੀ ਦਿੰਦਿਆ ਮਲਕੀਤ ਸਿੰਘ ਖੋਸਾ ਅਤੇ ਅਮਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਇਸ ਖੇਡ ਸਟੇਡੀਅਮ ਦਾ ਨਿਰਮਾਣ ਢਾਈ ਏਕੜ ਜ਼ਮੀਨ ਵਿੱਚ ਕੀਤਾ ਜਾਵੇਗਾ, ਜਿੱਥੇ ਹਰ ਤਰ੍ਹਾਂ ਦੀਆਂ ਖੇਡਾਂ ਲਈ ਫਾਊਡੇਸ਼ਨ ਵਲੋਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆ |
ਉਨ੍ਹਾਂ ਆਖਿਆ ਕਿ ਐਲਨਾਬਾਦ ਦੇ ਖਿਡਾਰੀਆਂ ਦੀ ਇਸ ਸਮੱਸਿਆਂ ਨੂੰ  ਧਿਆਨ ਵਿੱਚ ਰੱਖਦਿਆ ਹੀ ਫਾਊਡੇਸ਼ਨ ਵਲੋਂ ਮਰਹੂਮ ਅਜ਼ੀਜ ਪ੍ਰਤਾਪ ਸਿੰਘ ਖੋਸਾ ਦੀ ਯਾਦ ਵਿੱਚ ਇੱਥੇ ਖੇਡ ਸਟੇਡੀਅਮ ਬਣਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਖੇਡ ਸਟੇਡੀਅਮ ਸਾਰੀਆਂ ਸੰਸਥਾਵਾਂ ਲਈ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸਦੇ ਨਿਰਮਾਣ ਕਾਰਜ ਦਾ ਕੰਮ ਅਗਾਮੀ ਮਾਰਚ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ | ਸ਼ਹਿਰ ਦੇ ਲੋਕਾਂ ਦੀ ਲੰਬੇ ਸਮੇ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਕਾਰਨ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ |