ਰਾਣਾ ਗੁਰਜੀਤ ਦਾ ਵੱਡਾ ਬਿਆਨ, ''ਨਵਜੋਤ ਸਿੱਧੂ ਕਰ ਰਹੇ ਨੇ ਪਾਰਟੀ ਨੂੰ ਕਮਜ਼ੋਰ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜਿਹੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਮੈਨੀਫੈਸਟੋ ਬਣਾਉਣਾ ਅਜੇ ਬਾਕੀ ਹਨ।

Rana Gurjeet

 

ਚੰਡੀਗੜ੍ਹ: ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਨਵਜੋਤ ਸਿੱਧੂ ਵੱਲੋਂ ਔਰਤਾਂ ਲਈ ਕੀਤਚੇ ਐਲਾਨ ਤੋਂ ਬਾਅਦ ਰਾਣਾ ਗੁਰਜੀਤ ਨੇ ਵੱਡਾ ਬਿਆਨ ਦਿੱਤਾ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਕੋਈ ਵੀ ਵਿਅਕਤੀ ਨਿੱਜੀ ਤੌਰ 'ਤੇ ਗੱਲ ਕਰ ਸਕਦਾ ਹੈ। ਅਜਿਹੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਮੈਨੀਫੈਸਟੋ ਬਣਾਉਣਾ ਅਜੇ ਬਾਕੀ ਹਨ।

ਸਿੱਧੂ ਨੇ ਇਹ ਐਲਾਨ ਆਪਣੇ ਤੌਰ 'ਤੇ ਕੀਤਾ ਹੈ ਤੇ ਇਹ ਐਲਾਨ ਮੈਨੀਫੈਸਟੋ ਵਿਚ ਸ਼ਾਮਲ ਹੋਣੇ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੇਰੀ ਮਰਜ਼ੀ ਦੇ ਖਿਲਾਫ਼ ਮੇਰੇ ਜ਼ਿਲ੍ਹੇ 'ਚ ਪ੍ਰਧਾਨ ਲਗਾਇਆ ਗਿਆ ਹੈ ਤੇ ਨਵਜੋਤ ਸਿੱਧੂ ਜਿੱਥੇ ਵੀ ਜਾਂਦੇ ਹਨ ਉੱਥੇ ਨੇਤਾ ਭੱਜ ਜਾਂਦੇ ਹਨ। ਇਕ ਹਿਸਾਬ ਨਾਲ ਸਿੱਧੂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ।

Rana Gurjeet

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਸਿਰਫ਼ ਸੀ.ਐਮ. ਕੁਰਸੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਲੋਕ ਸੀ.ਐਮ ਚੰਨੀ ਨੂੰ ਪਸੰਦ ਕਰ ਰਹੇ ਹਨ, ਉਹ ਚੰਗਾ ਕੰਮ ਕਰ ਰਿਹਾ ਹੈ। ਨਵਜੋਤ ਸਿੱਧੂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਨੂੰ ਹਾਰਦੇ ਹੋਏ ਨਹੀਂ ਦੇਖ ਸਕਦੇ। ਪਾਰਟੀ ਅੰਦਰ ਲੜਾਈ ਚੰਗੀ ਗੱਲ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਪਰ ਲੱਗਦਾ ਹੈ ਪ੍ਰਧਾਨ ਵੱਖਰਾ ਹੈ। ਜਿੱਥੇ ਵੀ ਪ੍ਰਧਾਨ ਜਾਂਦੇ ਹਨ, ਲੀਡਰ ਭੱਜ ਜਾਂਦੇ ਹਨ। ਸਾਰਿਆਂ ਨੂੰ ਮਿਲ ਕੇ ਚੋਣ ਲੜਨੀ ਚਾਹੀਦੀ ਹੈ, ਨਹੀਂ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਉਹ ਪ੍ਰਧਾਨ ਬਣੇ ਹਨ ਉਹਨਾਂ ਦੀ ਕਦੇ ਵੀ ਮੇਰੇ ਨਾਲ ਮੁਲਾਕਾਤ ਨਹੀਂ ਹੋਈ। ਇਹ ਸਾਰੇ ਬਿਆਨ ਰਾਣਾ ਗੁਰਜੀਤ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਦਿੱਤੇ ਹਨ।