ਪਿੰਡ ਵਿਚ ਸਵਾਗਤੀ ਗੇਟ ਲਾਏ ਤੇ ਪੰਜ ਪਿਆਰਿਆਂ ਸਮੇਤ ਸੰਗਤ ਦਾ ਕੀਤਾ ਭਰਵਾਂ ਸਵਾਗਤ
ਕਾਲਾਂਵਾਲੀ, 3 ਜਨਵਰੀ (ਸੁਰਿੰਦਰ ਪਾਲ ਸਿੰਘ): ਕਾਲਾਂਵਾਲੀ ਖੇਤਰ ਦੇ ਪਿੰਡ ਲੱਕੜਵਾਲੀ (ਸਿਰਸਾ) ਦੇ ਗੁਰਦਵਾਰਾ ਏਕਓਕਾਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿਚ ਗਰੂ ਜੀ ਦੀ ਅਦੁਤੀ ਬਾਣੀ ਦਾ ਜਸ ਕੀਤਾ ਗਿਆ | ਗੁਰਦਵਾਰਾ ਏਕਓਕਾਰ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਗਰੂਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਪਵਿਤਰ ਦਿਹਾੜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੁੱਖ ਰਖਦੇ ਹੋਏ ਮਹਾਨ ਗੁਰਮਤਿ ਸਮਾਗਮਾਂ ਦਾ ਆਯੋਜਨ ਸਮੇ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀ ਜਥਿਆਂ ਤੋਂ ਇਲਾਵਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਪਿੰਡ ਔਢਾਂ ਨੇ ਗੱਤਕੇ ਸਮੇਤ ਅਨੇਕ ਕਰਤੱਬਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |
ਗੁਰੂ ਘਰ ਦੇ ਅਨਿਨ ਸੇਵਕ ਭਾਈ ਜਗਦੇਵ ਸਿੰਘ ਮਿਸਤਰੀ,ਮਾ: ਗੁਰਜੀਤ ਸਿੰਘ, ਮਾ:ਦਲੀਪ ਸਿੰਘ, ਇੰਦਰ ਸਿੰਘ,ਕਾਕਾ ਸਿੰਘ ਬਲਕੌਰ ਸਿੰਘ ਅਤੇ ਗੁਰਤੇਜ਼ ਸਿੰਘ ਨੇ ਦੱਸਿਆ ਕਿ ਪਿੰਡ ਲੱਕੜਵਾਲੀ ਦੀ ਪ੍ਰਜਾਪਤ ਧਰਮਸ਼ਾਲਾ ਵਿਖੇ ਸੰਗਤਾਂ ਲਈ ਤਰਾਂ ਤਰਾਂ ਦੇ ਪਕਵਾਨਾਂ ਸਮੇਤ ਖੱਲ੍ਹੇ ਲੰਗਰ ਵਰਤਾਏ ਗਏ |
ਪਿੰਡ ਲੱਕੜਵਾਲੀੇ ਦੇ ਗੁਰੂ ਘਰ ਦੇ ਸੇਵਕ ਮਿਸਤਰੀ ਜਗਦੇਵ ਸਿੰਘ ਦਾ ਕਹਿਣਾ ਸੀ ਕਿ ਪੂਰੇ ਪਿੰਡ ਵਿਚ ਸੰਗਤਾਂ ਦੇ ਸਵਾਗਤ ਲਈ ਸਵਾਗਤੀ ਗੇਟ ਲਾਏ ਗਏ ਅਤੇ ਥਾਂ-’ਥਾਂ ਤੇ ਸਿੰਘਾਂ ਦਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੀ ਸਮਾਪਤੀ ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਔਢਾਂ ਦੇ ਮੁਖੀ ਬਾਬਾ ਰੂਪ ਸਿੰਘ ਅਤੇ ਸਮੂਹ ਨਗਰ ਪੰਚਾਇਤ ਲੱਕੜਵਾਲੀ ਵਲੋ ਸਾਰੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਗਿਆ |
ਤਸਵੀਰ-