Sidhu Moose Wala: ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਬਿਸ਼ਨੋਈ ਖਿਲਾਫ਼ ਚਾਰਸ਼ੀਟ ਦਾਖਲ
ਪੁਲਿਸ ਨੇ 22 ਪੰਨਿਆਂ ਦੀ ਚਾਰਜਸ਼ੀਟ ਅਦਾਲਤ 'ਚ ਦਿੱਤੀ ਹੈ
Gangster Sachin Bishnoi 
 		 		Sidhu Moosewala: ਮਾਨਸਾ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਸਚਿਨ ਬਿਸ਼ਨੋਈ ਦੀ ਚਾਰਜਸ਼ੀਟ ਅਦਾਲਤ 'ਚ ਪੇਸ਼ ਕਰ ਦਿੱਤੀ ਹੈ। ਪੁਲਿਸ ਨੇ 22 ਪੰਨਿਆਂ ਦੀ ਚਾਰਜਸ਼ੀਟ ਅਦਾਲਤ 'ਚ ਦਿੱਤੀ ਹੈ, ਜਿਸ 'ਚ ਸਚਿਨ ਬਿਸ਼ਨੋਈ ਨੂੰ ਸਾਜਿਸ਼ਕਰਤਾ ਦੱਸਿਆ ਗਿਆ ਹੈ। ਗਾਇਕ ਸਿੱਧੂ ਮੂਸੇਵਾਲਾ ਮਾਮਲੇ 'ਚ ਸਚਿਨ ਬਿਸ਼ਨੋਈ ਵਿਦੇਸ਼ ਭੱਜ ਗਿਆ ਸੀ ਅਤੇ ਪੁਲਿਸ ਰਿਮਾਂਡ 'ਚ ਉਸ ਨੇ ਵੱਡੇ ਖ਼ੁਲਾਸੇ ਕੀਤੇ ਸਨ, ਜਿਸ ਦੇ ਚੱਲਦਿਆਂ ਹੁਣ ਅਦਾਲਤ 'ਚ ਉਸ ਦਾ ਸਪਲੀਮੈਂਟਰੀ ਚਾਲਾਨ ਪੇਸ਼ ਕਰ ਦਿੱਤਾ ਹੈ।