ਕਿੰਨਰ ਤੋਂ ਲੜਕੀ ਬਣੀ ਅਦਿਤੀ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਆਰ ਕਰਨ ਵਾਲੇ ਨੌਜਵਾਨ ਗੋਲਡੀ ਨੇ ਅਦਿਤੀ ਨਾਲ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ

Aditi, a transgender turned girl, attempted suicide

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਰਹਿਣ ਵਾਲੀ ਇੱਕ ਕਿੰਨਰ ਤੋਂ ਲੜਕੀ ਬਣੀ ਅਦਿਤੀ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਅਦਿਤੀ ਨੇ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਫਿਰ ਫੰਦਾ ਲਾ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ।

ਅਦਿਤੀ ਕਿੰਨਰ ਨੇ ਦੋਸ਼ ਲਾਇਆ ਕਿ ਲਗਭਗ ਇੱਕ ਸਾਲ ਤੋਂ ਲੱਕੀ ਉਰਫ਼ ਗੋਲਡੀ ਨਾਂ ਦੇ ਨੌਜਵਾਨ ਨਾਲ ਉਸ ਦਾ ਪਿਆਰ ਸਬੰਧ ਸੀ। ਦੋਵੇਂ ਨਕੋਦਰ ਵਿੱਚ ਮਿਲੇ ਸਨ। ਇਸ ਤੋਂ ਬਾਅਦ ਗੋਲਡੀ ਲਗਾਤਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ ਅਤੇ ਉਸ ਨਾਲ ਸ਼ਾਦੀ ਕਰਨ ਦੀ ਗੱਲ ਵੀ ਕਰਦਾ ਸੀ। ਉਸੇ ਦੇ ਕਹਿਣ 'ਤੇ ਉਹ ਕਿੰਨਰ ਤੋਂ ਲੜਕੀ ਵੀ ਬਣ ਗਈ ਸੀ।

ਅਦਿਤੀ ਨੇ ਆਰੋਪ ਲਾਇਆ ਕਿ ਕੁਝ ਸਮਾਂ ਪਹਿਲਾਂ ਗੋਲਡੀ ਨੇ ਉਸ ਨੂੰ ਸਰਜਰੀ ਕਰਵਾ ਕੇ ਔਰਤ ਬਣਨ ਦੀ ਗੱਲ ਕਹੀ ਸੀ। ਗੋਲਡੀ ਨੇ ਕਿਹਾ ਸੀ ਕਿ ਜਦੋਂ ਉਹ ਸਰਜਰੀ ਕਰਵਾ ਲਵੇਗੀ ਤਾਂ ਦੋਵੇਂ ਸ਼ਾਦੀ ਕਰ ਲੈਣਗੇ। ਇਸ ਤੋਂ ਬਾਅਦ ਲੜਕੀ ਬਣਨ ਲਈ ਉਸ ਨੇ ਆਪਣੇ ਕੋਲੋਂ ਲਗਭਗ ਪੰਜ ਤੋਂ ਛੇ ਲੱਖ ਰੁਪਏ ਖਰਚ ਕਰਕੇ ਕਈ ਸਰਜਰੀਆਂ ਕਰਵਾਈਆਂ। ਪਰ ਹੁਣ ਜਦੋਂ ਉਹ ਲੜਕੀ ਬਣ ਗਈ ਤਾਂ ਗੋਲਡੀ ਨੇ ਉਸ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ।

ਅਦਿਤੀ ਨੇ ਆਰੋਪ ਲਾਇਆ ਕਿ ਗੋਲਡੀ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਉਸ ਨੂੰ ਜਾਨ ਮਾਰਨ ਦੀ ਧਮਕੀ ਦੇ ਰਹੇ ਹਨ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਗੋਲਡੀ ਉਸ ਨੂੰ ਕਹਿ ਰਿਹਾ ਸੀ ਕਿ ਤੈਨੂੰ ਮਹੰਤਾਂ ਤੋਂ ਮਰਵਾ ਦੇਵਾਂਗੇ। ਅਦਿਤੀ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਕੋਰਟ ਮੈਰਿਜ ਕਰਵਾ ਲੈ। ਉਸ ਨੇ ਅਦਿਤੀ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਨਹੀਂ ਕਰ ਸਕਦਾ। ਗੋਲਡੀ ਦੇ ਪਰਿਵਾਰ ਨਾਲ ਜਦੋਂ ਗੱਲ ਕੀਤੀ ਤਾਂ ਉਹ ਅਦਿਤੀ ਨੂੰ ਕਹਿਣ ਲੱਗੇ ਕਿ ਤੂੰ ਆਪਣੇ ਪੇਟ ਤੋਂ ਬੱਚਾ ਸਾਨੂੰ ਕੀ ਪੈਦਾਕਰ ਕੇ ਦੇ ਸਕਦੀ ਹੈਂ।

ਹੁਣ ਅਦਿਤੀ ਕਿੰਨਰ ਹੈ ਭਾਵੇਂ ਉਹ ਲੜਕੀ ਬਣ ਗਈ ਹੈ, ਪਰ ਉਹ ਬੱਚਾ ਪੈਦਾ ਨਹੀਂ ਕਰ ਸਕਦੀ। ਗੋਲਡੀ ਨੂੰ ਪਤਾ ਸੀ ਕਿ ਅਦਿਤੀ ਕਿੰਨਰ ਹੈ, ਪਰ ਫਿਰ ਵੀ ਉਹ ਉਸ ਨਾਲ ਸਬੰਧ ਬਣਾਉਂਦਾ ਰਿਹਾ। ਅਦਿਤੀ ਕਿਤੇ ਵੀ ਬਧਾਈ ਮੰਗਣ ਜਾਂ ਨਾਚ-ਗਾਣੇ ਲਈ ਨਹੀਂ ਜਾਂਦੀ। ਉਹ ਇੱਕ ਮੇਕਅੱਪ ਆਰਟਿਸਟ ਹੈ ਅਤੇ ਮਿਹਨਤ ਨਾਲ ਆਪਣਾ ਘਰ ਚਲਾਉਂਦੀ ਹੈ।